Skip to content


ਵਪਾਰਕ ਜਾਇਦਾਦ-ਮਾਲਕਾਂ ਲਈ ਔਖਿਆਈ ਫੰਡ

ਔਖਿਆਈ ਦਾ ਸਾਹਮਣਾ ਕਰ ਰਹੇ ਜਾਇਦਾਦਾਂ ਦੇ ਛੋਟੇ ਨਿੱਜੀ ਮਾਲਕਾਂ ਦੀ ਮਦਦ ਕਰਨ ਲਈ ਗਰਾਂਟਾਂ.

ਫੰਡ ਦੇ ਬਾਰੇ

20 ਅਗਸਤ 2020 ਨੂੰ, ਵਿਕਟੋਰੀਆ ਦੀ ਸਰਕਾਰ ਨੇ ਵਪਾਰਕ ਕਿਰਾਏਦਾਰੀ ਰਾਹਤ ਸਕੀਮ (Commercial Tenancy Relief Scheme CTRS) ਨੂੰ 31 ਦਸੰਬਰ 2020 ਤੱਕ ਵਧਾ ਦਿੱਤਾ ਸੀ। ਇਹ ਉਹਨਾਂ ਵਪਾਰਕ ਕਿਰਾਏਦਾਰਾਂ ਦੀ ਮਦਦ ਕਰਨ ਲਈ ਹੈ ਜਿੰਨ੍ਹਾਂ ਦੀ ਆਮਦਨ ਕਰੋਨਾਵਾਇਰਸ (COVID-19) ਮਹਾਮਾਰੀ ਤੋਂ ਪ੍ਰਭਾਵਤ ਹੋਈ ਹੈ।

‘ਵਪਾਰਕ ਜਾਇਦਾਦ-ਮਾਲਕ ਔਖਿਆਈ ਫੰਡ’ ਛੋਟੇ, ਨਿੱਜੀ ਜਾਇਦਾਦ-ਮਾਲਕਾਂ ਵਾਸਤੇ ਹੈ ਜਿੰਨ੍ਹਾਂ ਨੂੰ CTRS ਦੇ ਅਧੀਨ ਆਪਣੇ ਕਿਰਾਏਦਾਰਾਂ ਵਾਸਤੇ ਕਿਰਾਇਆ ਘੱਟ ਕਰਨਾ ਵਿੱਤੀ ਤੌਰ ਤੇ ਮੁਸ਼ਕਲ ਲੱਗ ਰਿਹਾ ਹੈ।

ਫੰਡ ਦੇ ਰਾਹੀਂ, ਵਿਕਟੋਰੀਆ ਦੀ ਸਰਕਾਰ ਹਰੇਕ ਕਿਰਾਏਦਾਰੀ ਲਈ 3,000 ਡਾਲਰ ਤੱਕ ਦੀਆਂ ਗਰਾਂਟਾਂ ਦੇ ਰਹੀ ਹੈ। ਜਾਇਦਾਦ ਮਾਲਕਾਂ ਨੂੰ ਇਹ ਵਿਖਾਉਣ ਦੇ ਯੋਗ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਆਪਣੇ ਕਿਰਾਏਦਾਰਾਂ ਵਾਸਤੇ ਕਿਰਾਇਆ ਘੱਟ ਕਰਨ ਤੋਂ ਬਾਅਦ ਵਿੱਤੀ ਤੌਰ ਉੱਤੇ ਕਠਿਨਾਈ ਮਹਿਸੂਸ ਹੋ ਰਹੀ ਹੈ ਜਿੰਨ੍ਹਾਂ ਨੇ CTRS ਦੇ ਅਧੀਨ ਰਾਹਤ ਦੀ ਮੰਗ ਕੀਤੀ ਹੈ।

ਜ਼ਮੀਨ ਟੈਕਸ ਰਾਹਤ ਸਮੇਤ ਜਾਇਦਾਦ-ਮਾਲਕਾਂ ਨੂੰ ਹੋਰ ਕਿਹੜੀ ਮਦਦ ਉਪਲਬਧ ਹੈ, ਇਸ ਬਾਰੇ ਜਾਣਕਾਰੀ ਵਾਸਤੇ ਕਿਰਪਾ ਕਰਕੇ ‘ਰਾਜ ਮਾਲੀਆ ਦਫਤਰ ਜ਼ਮੀਨੀ ਟੈਕਸ ਰਾਹਤ’ (State Revenue Office Land Tax Relief) ਵੈੱਬਸਾਈਟ ਉੱਤੇ ਜਾਓ।

ਰਾਹਤ ਵਾਸਤੇ ਤੁਸੀਂ 16 ਅਕਤੂਬਰ ਤੱਕ ਅਰਜ਼ੀ ਦੇ ਸਕਦੇ ਹੋ, ਜਾਂ ਜਦ ਤੱਕ ਫੰਡ ਖਤਮ ਨਹੀਂ ਹੋ ਜਾਂਦੇ, ਜੋ ਪਹਿਲਾਂ ਹੋਵੇ।

ਕਿਰਪਾ ਕਰਕੇ ਇਸ ਸਫੇ ਉੱਤੇ ਜਾਣਕਾਰੀ ਨੂੰ ਪੜ੍ਹੋ, ਜਿਸ ਵਿੱਚ ਦਿਸ਼ਾ ਨਿਰਦੇਸ਼ ਅਤੇ ਅਰਜ਼ੀ ਦੇਣ ਤੋਂ ਪਹਿਲਾਂ, ਅਕਸਰ ਪੁੱਛੇ ਜਾਣ ਵਾਲੇ ਸਵਾਲ ਵੀ ਸ਼ਾਮਲ ਹਨ। ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਾਂ 13 22 15 ਉੱਤੇ ਫੋਨ ਕਰ ਸਕਦੇ ਹੋ। ਜੇ ਤੁਹਾਨੂੰ ਕਿਸੇ ਦੁਭਾਸ਼ੀਏ ਕੋਲੋਂ ਮਦਦ ਦੀ ਲੋੜ ਹੈ, ਤਾਂ TIS National ਨੂੰ 13 14 50 ਉੱਤੇ ਫੋਨ ਕਰੋ ਅਤੇ ਬਿਜ਼ਨੈਸ ਵਿਕਟੋਰੀਆ ਹੌਟਲਾਈਨ (13 22 15) ਵਾਸਤੇ ਪੁੱਛੋ।

ਦਿਸ਼ਾ-ਨਿਰਦੇਸ਼

ਵਪਾਰਕ ਜਾਇਦਾਦ-ਮਾਲਕ ਔਖਿਆਈ ਗਰਾਂਟ ਲਈ ਦਿਸ਼ਾ-ਨਿਰਦੇਸ਼ (Commercial Landlord Hardship Grant Guidelines) (DOCX 1527.31 KB)

ਹੁਣ ਅਰਜ਼ੀ ਦਿਓ ਸੰਭਾਲੀ ਹੋਈ ਅਰਜ਼ੀ ਨੂੰ ਖੋਲ੍ਹੋ

ਕਿਹੜੀ ਸਹਾਇਤਾ ਉਪਲਬਧ ਹੈ?

ਹਰੇਕ ਗਰਾਂਟ ਦੀ ਰਕਮ, ਕਿਰਾਏਦਾਰ ਨੂੰ ਦਿੱਤੀ ਗਈ ਕਿਰਾਏ ਵਿੱਚ ਛੋਟ ਦੀ ਰਕਮ ਦੇ ਬਰਾਬਰ ਹੋਵੇਗੀ। ਇਹ ਹਰੇਕ ਯੋਗ ਕਿਰਾਏਦਾਰੀ ਲਈ 3,000 ਡਾਲਰ ਤੱਕ ਹੈ। ਕਿਰਾਏ ਦੀ ਛੋਟ ਉਹ ਚੀਜ਼ ਹੁੰਦੀ ਹੈ ਜਿੱਥੇ ਕਿਰਾਇਆ ਜਾਂ ਸਹਿਮਤ ਹੋਈ ਮਿਆਦ ਵਾਸਤੇ ਬਕਾਇਆ ਕਿਰਾਇਆ, ਕਦੇ ਵੀ ਵਾਪਸ ਨਹੀਂ ਭਰਿਆ ਜਾਂਦਾ ਹੈ।

ਉਦਾਹਰਣ

ਥਾਓ ਇਕ ਜਾਇਦਾਦ ਮਾਲਕ ਹੈ ਜਿਸ ਨੇ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਕਿਰਾਏਦਾਰ ਨੂੰ ਕਿਰਾਏ ਵਿੱਚ 1600 ਡਾਲਰ ਦੀ ਛੋਟ ਦਿੱਤੀ ਹੈ। ਬਾ-ਸ਼ਰਤ ਕਿ ਉਹ [ਨਾਮ ਭਰੋ insert name] ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਹੱਕਦਾਰ ਹੈ, [ਨਾਮ ਭਰੋ insert name] ਸਹਾਇਤਾ ਵਾਸਤੇ 1600 ਡਾਲਰ ਦੀ ਸਹਾਇਤਾ ਵਾਸਤੇ ਅਰਜ਼ੀ ਦੇ ਸਕਦਾ ਹੈ।

ਇਸ ਗਰਾਂਟ ਵਾਸਤੇ ਕੌਣ ਅਰਜ਼ੀ ਦੇ ਸਕਦਾ ਹੈ?

ਜਾਇਦਾਦ-ਮਾਲਕ ਅਰਜ਼ੀ ਦੇ ਸਕਦੇ ਹਨ ਜੇਕਰ ਉਹ ਹੇਠਾਂ ਦਿੱਤੇ ਸਾਰੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ।

ਕਿਰਪਾ ਕਰਕੇ ਇਹਨਾਂ ਮਾਪਦੰਡਾਂ ਵਿੱਚੋਂ ਹਰੇਕ ਦੀ ਕਾਨੂੰਨੀ ਜਾਣਕਾਰੀ ਵਾਸਤੇ ਪ੍ਰੋਗਰਾਮ ਦੇ ਦਿਸ਼ਾ ਨਿਰਦੇਸ਼ਾਂ ਨੂੰ ਪੜ੍ਹੋ।

ਬਿਨੈਕਾਰ:

 • ਪ੍ਰਾਈਵੇਟ ਸ਼ਖਸ (ਅਰਥਾਤ ਵਿਅਕਤੀ) ਜਾਂ ਜਾਇਦਾਦ ਦੇ ਸਾਂਝੇ ਮਾਲਕ (ਦੋ ਜਾਂ ਵਧੇਰੇ ਲੋਕ) ਹੋਣ, ਜੋ ਨਿੱਜੀ ਵਿਅਕਤੀ ਹਨ। ਉਹ ਲਾਜ਼ਮੀ ਤੌਰ ਤੇ ਕਿਸੇ ਸਵੈ-ਪ੍ਰਬੰਧ ਵਾਲੇ ਸੁਪਰਐਨੂਏਸ਼ਨ ਫੰਡ, ਟਰੱਸਟ ਜਾਂ ਕਿਸੇ ਹੋਰ ਸੰਮਲਿਤ (ਇਨਕਾਰਪੋਰੇਟਡ) ਇਕਾਈ ਰਾਹੀਂ ਜਾਇਦਾਦ-ਮਾਲਕ ਨਹੀਂ ਹੋਣੇ ਚਾਹੀਦੇ।
 • ਕੋਲ ਕੁੱਲ ਟੈਕਸ-ਯੋਗ ਵਪਾਰਕ ਜਾਇਦਾਦਾਂ ਹੋਣ (ਜਿਸ ਵਿੱਚ ਹਿੱਸੇ ਵਾਲੀਆਂ ਜਾਇਦਾਦਾਂ ਵੀ ਸ਼ਾਮਲ ਹੋ ਸਕਦੀਆਂ ਹਨ) ਜਿੰਨ੍ਹਾਂ ਦੀ ਕੀਮਤ 1 ਮਿਲੀਅਨ ਡਾਲਰ ਤੋਂ ਘੱਟ ਹੈ ਜਿਵੇਂ ਕਿ 2020 ਦੇ ਰਾਜ ਮਾਲੀਆ ਦਫਤਰ (ਸਟੇਟ ਰੈਵੀਨਿਊ ਆਫਿਸ) ਦੇ ਜ਼ਮੀਨੀ ਟੈਕਸ ਮੁਲਾਂਕਣ ਵਿੱਚ ਵਿਖਾਇਆ ਗਿਆ ਹੈ। ਜਿੱਥੇ ਜ਼ਮੀਨ ਇਸ ਦੇ ਟੈਕਸ ਦੇ ਮੁਲਾਂਕਣ ਦੀ ਹੱਦ ਪੂਰੀ ਨਹੀਂ ਕਰਦੀ, ਉਥੇ 2019-20 ਨਗਰ-ਪਾਲਕਾ ਦੀਆਂ ਦਰਾਂ ਦੀ ਸੂਚਨਾ ਦੀ ਵਰਤੋਂ ਜ਼ਮੀਨੀ ਜਾਇਦਾਦ ਨੂੰ ਵਿਖਾਉਣ ਲਈ ਕੀਤੀ ਜਾ ਸਕਦੀ ਹੈ। ਇਸ ਮੁਲਾਂਕਣ ਵਿੱਚ ਰਿਹਾਇਸ਼ ਦੇ ਮੁੱਖ ਸਥਾਨ (ਜਿੱਥੇ ਉਹ ਜ਼ਿਆਦਾ ਸਮਾਂ ਰਹਿੰਦੇ ਹਨ) ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
 • ਇਕ ਜਾਂ ਵਧੇਰੇ ਜਾਇਦਾਦਾਂ ਦਾ ਮਾਲਕ (ਜਾਂ ਜ਼ਿਆਦਾ ਮਾਲਕ) ਹੋਵੇ ਜਿੱਥੇ ਕਿਰਾਏਦਾਰ, ਵਿਕਟੋਰੀਆ ਵਿੱਚ CTRS ਵਾਸਤੇ ਯੋਗ ਹੈ। ਇਸ ਦਾ ਮਤਲਬ ਇਹ ਹੈ ਕਿ ਕਿਰਾਏਦਾਰ ਹੈ :
 • ਇਕ ਛੋਟੇ ਤੋਂ ਦਰਮਿਆਨੇ ਉਦਯੋਗ (Small to Medium Enterprise SME) ਜਿਸ ਦੀ ਸਾਲਾਨਾ ਆਮਦਨ 50 ਮਿਲੀਅਨ ਡਾਲਰ ਤੋਂ ਘੱਟ ਹੈ, ਜਿਸ ਕੋਲ ਆਸਟਰੇਲੀਅਨ ਬਿਜ਼ਨੈਸ ਨੰਬਰ (ABN) ਹੈ; ਅਤੇ
 • ਰਾਸ਼ਟਰਮੰਡਲ ਸਰਕਾਰ ਦੀ ਜੌਬ-ਕੀਪਰ ਸਕੀਮ ਦਾ ਹਿੱਸਾ ਹੈ।
 • ਮੌਜੂਦਾ ਨਿਯਮਾਂ (ਅਤੇ ਜਿਵੇਂ ਕਿ ਕਿਰਾਏ ਦੇ ਵਰਤਮਾਨ ਕਿਰਾਏਨਾਮੇ ਵਿੱਚ ਦੱਸੇ ਅਨੁਸਾਰ) ਦੇ ਅਨੁਸਾਰ ਕਿਰਾਏਦਾਰ ਨੂੰ ਕਿਰਾਏ ਤੋਂ ਰਾਹਤ ਦਿੱਤੀ ਗਈ ਹੈ। ਇਹ ਲਾਜ਼ਮੀ ਤੌਰ ਤੇ ਕੁੱਲ ਕਿਰਾਏ ਦੀ ਘੱਟੋ ਘੱਟ 30 ਪ੍ਰਤੀਸ਼ਤ ਹੋਣੀ ਚਾਹੀਦੀ ਹੈ। ਫੰਡ ਦੇ ਸ਼ੁਰੂ ਹੋਣ ਤੋਂ ਪਹਿਲਾਂ ਘੱਟੋ ਘੱਟ 50 ਫੀਸਦੀ ਕਿਰਾਇਆ ਰਾਹਤ ਘੱਟੋ ਘੱਟ ਤਿੰਨ ਮਹੀਨਿਆਂ ਲਈ (ਜਾਂ ਡਾਲਰਾਂ ਵਿੱਚ ਕੀਮਤ ਦੇ ਬਰਾਬਰ) ਛੋਟ ਵਜੋਂ ਦਿੱਤੀ ਗਈ ਹੈ, ਜਾਂ ਫੰਡ ਦੇ ਸ਼ੁਰੂ ਹੋਣ ਤੋਂ ਬਾਅਦ ਉਸੇ ਮੁੱਲ ਦੀ ਛੋਟ ਬਾਰੇ ਸਮਝੌਤਾ ਕੀਤਾ ਗਿਆ ਹੈ।
 • ਸਬੰਧਤ CTRS ਦੇ ਯੋਗ ਕਿਰਾਏਦਾਰ ਵਾਸਤੇ, ਕਿਰਾਇਆ ਘੱਟ ਕਰਨ ਦੇ ਕਰਕੇ, ਲਾਜ਼ਮੀ ਵਿੱਤੀ ਕਠਿਨਾਈ ਵਿੱਚ ਹੈ, ਜਾਂ ਵਿੱਤੀ ਕਠਿਨਾਈ ਦੀ ਕਗਾਰ ਤੇ ਹੈ।

ਕਿਰਪਾ ਕਰਕੇ ਇਹ ਵੇਖਣ ਲਈ FAQ ਸੈਕਸ਼ਨ ਵਿੱਚ ਗਰਾਂਟ ਫ਼ੰਡ ਪਾਤਰਤਾ ਲਈ ਉਦਾਹਰਣਾਂ ਵੇਖੋ ਕਿ ਦਿਸ਼ਾ-ਨਿਰਦੇਸ਼ਾਂ ਨੂੰ ਕਿਵੇਂ ਲਾਗੂ ਕੀਤਾ ਜਾਂਦਾ ਹੈ।

ਅਰਜ਼ੀ ਦੀ ਮਹੱਤਵਪੂਰਣ ਜਾਣਕਾਰੀ

ਬਿਨੈਕਾਰ, ਫੰਡ ਲਈ ਕੇਵਲ ਇਕ ਹੀ ਅਰਜ਼ੀ ਦੇ ਸਕਦਾ ਹੈ। ਇਕ ਤੋਂ ਵਧੇਰੇ CTRS ਦੇ ਯੋਗ ਵਪਾਰਕ ਜਾਇਦਾਦਾਂ ਦਾ ਮਾਲਕ CTRS ਦੇ ਯੋਗ, ਹਰੇਕ ਜਾਇਦਾਦ ਲਈ ਇੱਕ ਹੀ ਅਰਜ਼ੀ ਦੇ ਸਕਦਾ ਹੈ। ਇਹ ਤਾਂ ਹੀ ਹੈ ਜੇਕਰ ਉਹਨਾਂ ਦੇ ਵਿਅਕਤੀਗਤ ਤੌਰ ਤੇ ਗਿਣੀਆਂ (ਕੁੱਲ) ਟੈਕਸਯੋਗ ਜਾਇਦਾਦਾਂ ਦੀ ਜ਼ਮੀਨ ਦਾ ਮੁੱਲ 1 ਮਿਲੀਅਨ ਡਾਲਰ ਤੋਂ ਘੱਟ ਹੋਵੇ। ਇਸ ਮੁਲਾਂਕਣ ਵਿੱਚ ਰਿਹਾਇਸ਼ ਦਾ ਮੁੱਖ ਸਥਾਨ (ਜਿੱਥੇ ਉਹ ਜ਼ਿਆਦਾ ਸਮਾਂ ਰਹਿੰਦੇ ਹਨ) ਸ਼ਾਮਲ ਨਹੀਂ ਹੈ।

ਜਿੱਥੇ ਇਮਾਰਤ ਦੇ ਇਕ ਤੋਂ ਜ਼ਿਆਦਾ ਮਾਲਕ ਹਨ, ਉੱਥੇ ਗਰਾਂਟ ਨੂੰ, ਵਿਅਕਤੀਗਤ ਬਿਨੈਕਾਰਾਂ ਦੀ ਜਾਇਦਾਦ ਵਿੱਚ ਉਹਨਾਂ ਦੇ ਹਿੱਸਿਆਂ ਅਨੁਸਾਰ ਵੰਡਿਆ ਜਾਂਦਾ ਹੈ। ਉਦਾਹਰਣ ਲਈ ਜੇ ਕਿਸੇ CTRS ਦੇ ਯੋਗ ਕਿਰਾਏਦਾਰ ਨੂੰ ਕਿਰਾਏ ਉੱਤੇ ਦਿੱਤੀ ਜਾਇਦਾਦ ਵਿੱਚ ਬਰਾਬਰ ਦੇ ਹਿੱਸਿਆਂ ਵਾਲੇ ਤਿੰਨ ਮਾਲਕ ਹਨ, ਤਾਂ ਹਰੇਕ ਹਿੱਸੇ ਦਾ ਮਾਲਕ ਵੱਧ ਤੋਂ ਵੱਧ 3,000 ਡਾਲਰ ਦੀ ਯੋਗ ਰਕਮ ਦਾ ਇਕ ਤਿਹਾਈ ਤੱਕ ਪ੍ਰਾਪਤ ਕਰ ਸਕਦਾ ਹੈ। ਹਰੇਕ ਹਿੱਸੇਦਾਰ ਮਾਲਕ ਨੂੰ ਗਰਾਂਟ ਵਾਸਤੇ ਵੱਖਰੇ ਤੌਰ ਤੇ ਅਰਜ਼ੀ ਦੇਣੀ ਹੋਵੇਗੀ।

ਗਰਾਂਟ ਦੇ ਫੰਡਾਂ ਦੀ ਵਰਤੋਂ, ਵਿਅਕਤੀ ਜਾਂ ਜਾਇਦਾਦ ਦੇ ਸਾਂਝੇ ਮਾਲਕਾਂ ਦੁਆਰਾ ਅਧਿਨਿਯਮਾਂ ਦੀ ਪਾਲਣਾ ਕਰਦੇ ਹੋਏ, CTRS ਦੇ ਯੋਗ ਕਿਰਾਏਦਾਰ ਲਈ ਘੱਟ ਕੀਤੇ ਗਏ ਕਿਰਾਏ ਵਿੱਚ ਮਦਦ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ।

ਬਿਨੈਕਾਰਾਂ ਨੂੰ ਕਿਹੜੇ ਸਬੂਤ ਦੇਣ ਦੀ ਲੋੜ ਹੈ?

ਬਿਨੈਕਾਰਾਂ ਨੂੰ ਲਾਜ਼ਮੀ ਪ੍ਰਦਾਨ ਕਰਵਾਉਣਾ ਚਾਹੀਦਾ ਹੈ:

 • ਆਪਣੇ 2020 ਦੇ ਜ਼ਮੀਨੀ ਟੈਕਸ ਮੁਲਾਂਕਣ ਦੀ ਸੂਚਨਾ ਦੀ ਨਕਲ । ਜੇ 2020 ਵਿੱਚ ਜ਼ਮੀਨੀ ਟੈਕਸ ਲਈ ਜ਼ਮੀਨ ਦਾ ਮੁਲਾਂਕਣ ਨਹੀਂ ਕੀਤਾ ਗਿਆ ਹੈ, ਤਾਂ 2019-20 ਨਗਰ-ਪਾਲਕਾ ਦੇ ਰੇਟ ਨੋਟਿਸ ਦੀ ਵਰਤੋਂ ਕਰੋ। ਇਹ ਦਸਤਾਵੇਜ਼ ਸਾਰੀਆਂ ਜ਼ਮੀਨੀ ਜਾਇਦਾਦਾਂ ਅਤੇ CTRS ਦੇ ਯੋਗ ਵਪਾਰਕ ਇਮਾਰਤਾਂ ਦੀ ਸਥਿਤੀ ਨੂੰ ਵਿਖਾਉਂਦੇ ਹਨ।
 • CTRS ਦੇ ਯੋਗ ਕਿਰਾਏਦਾਰ ਨਾਲ ਚਲੰਤ ਇਕਰਾਰਨਾਮੇ ਦੀ ਨਕਲ। ਇਹ ਇਸ ਨੂੰ ਵਿਖਾਉਣ ਲਈ ਹੈ ਕਿ ਕਿਰਾਇਆ ਕਿੰਨਾ ਘੱਟ ਕੀਤਾ ਗਿਆ ਸੀ ਅਤੇ ਇਹ ਚਲੰਤ ਇਕਰਾਰਨਾਮਾ ਹੈ।
 • ਕਿਰਾਏਦਾਰ ਦੇ ਸੰਪਰਕ ਵੇਰਵੇ । ਇਹ ਇਸ ਨੂੰ ਸਾਬਤ ਕਰਨ ਲਈ ਹੈ ਕਿ ਕਿਰਾਏਦਾਰ CTRS ਵਾਸਤੇ ਯੋਗ ਹਨ।

ਅਰਜ਼ੀ ਦੇਣ ਤੋਂ ਪਹਿਲਾਂ ਧਿਆਨ ਦੇਣ ਵਾਲੀਆਂ ਚੀਜ਼ਾਂ

ਅਰਜ਼ੀਆਂ ਨੂੰ ਵੇਖਦੇ ਸਮੇਂ, ਅਸੀਂ ਵਿਚਾਰ ਕਰਾਂਗੇ:

 • ਕਿਸੇ ਵਿਅਕਤੀਗਤ ਮਾਲਕ ਜਾਂ ਸਾਂਝੇ ਮਾਲਕਾਂ ਦੇ ਖਿਲਾਫ ਕਿਸੇ ਨਿਗਰਾਨ ਦੁਆਰਾ ਲੱਭੇ ਜਾਂਚ ਦੇ ਨਤੀਜੇ; ਅਤੇ/ਜਾਂ
 • ਕਿਸੇ ਮਾਲਕ ਜਾਂ ਸਾਂਝੇ ਮਾਲਕ ਨੂੰ ਦੀਵਾਲੀਆ ਐਲਾਨਿਆ ਜਾ ਰਿਹਾ ਹੋਵੇ।

ਅਰਜ਼ੀ ਵਿੱਚ ਸਾਰੇ ਸਵਾਲਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ। ਇਹ ਤੁਹਾਡੇ ਮੁਲਾਂਕਣ ਅਤੇ ਗਰਾਂਟ ਦੇ ਭੁਗਤਾਨ ਨੂੰ, ਜਲਦੀ ਕਰਨ ਵਿੱਚ ਮਦਦ ਕਰੇਗਾ।

ਬਿਨੈਕਾਰਾਂ ਦੀ, ਵਿਕਟੋਰੀਆ ਦੀ ਸਰਕਾਰ ਜਾਂ ਇਸਦੇ ਨੁਮਾਇੰਦਿਆਂ ਦੁਆਰਾ ਲੇਖਾ-ਪੜਤਾਲ ਕੀਤੀ ਜਾ ਸਕਦੀ ਹੈ। ਜੇ ਪੁੱਛਿਆ ਜਾਵੇ ਤਾਂ ਗਰਾਂਟਾਂ ਪ੍ਰਾਪਤ ਕਰਨ ਵਾਲਿਆਂ ਨੂੰ ਕਠਿਨਾਈ ਸਿੱਧ ਕਰਨ ਲਈ ਆਮਦਨ ਕਰ ਦੇ ਮੁਲਾਂਕਣ ਵਰਗੇ ਦਸਤਾਵੇਜ਼ ਵਿਖਾਉਣ ਦੀ ਲੋੜ ਪਵੇਗੀ। ਗਰਾਂਟ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਸੱਤ ਸਾਲਾਂ ਦੇ ਬਾਅਦ ਤੱਕ ਇਹਨਾਂ ਬਾਰੇ ਪੁੱਛਿਆ ਜਾ ਸਕਦਾ ਹੈ।

ਗਰਾਂਟ ਮੰਗ ਕਰਨ ਤੇ ਮੁੜ ਵਾਪਸ ਕਰਨੀ ਹੋਵੇਗੀ ਜੇ:

 • ਅਰਜ਼ੀ ਵਿੱਚ ਕੋਈ ਵੀ ਜਾਣਕਾਰੀ ਝੂਠੀ ਜਾਂ ਗੁੰਮਰਾਹ ਕਰਨ ਵਾਲੀ ਮਿਲ ਜਾਵੇ, ਜਾਂ
 • ਇਹਨਾਂ ਦਿਸ਼ਾ-ਨਿਰਦੇਸ਼ਾਂ, ਅਤੇ ਨਾਲ ਲਗਾਈ ਅਰਜ਼ੀ ਵਿੱਚ ਦਰਸਾਏ ਅਨੁਸਾਰ, ਫੰਡ ਵਿੱਚ ਦੱਸੇ ਕਾਰਨਾਂ ਵਾਸਤੇ ਗਰਾਂਟਾਂ ਲਈ ਅਰਜ਼ੀ ਨਾ ਦਿੱਤੀ ਗਈ ਹੋਵੇ।

ਅਰਜ਼ੀ ਕਿਵੇਂ ਦੇਣੀ ਹੈ?

ਬਿਨੈਕਾਰਾਂ ਨੂੰ ਜ਼ਰੂਰ ਇਸ ਸਫੇ ਉੱਤੇ 'ਹੁਣੇ ਅਰਜ਼ੀ ਦਿਓ' ਬਟਨ ਰਾਹੀਂ ਔਨਲਾਈਨ ਅਰਜ਼ੀ ਦੇਣੀ ਚਾਹੀਦੀ ਹੈ।

ਅਰਜ਼ੀ ਵਿੱਚ ਸਾਰੇ ਸਵਾਲਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ। ਕਿਰਪਾ ਕਰਕੇ ਸਾਡੇ ਵੱਲੋਂ ਮੰਗੇ ਗਏ ਦਸਤਾਵੇਜ਼ਾਂ ਨੂੰ ਨਾਲ ਨੱਥੀ ਕਰੋ ਤਾਂ ਜੋ ਤੁਹਾਡਾ ਮੁਲਾਂਕਣ ਅਤੇ ਗਰਾਂਟ ਦੇ ਭੁਗਤਾਨ ਜਲਦੀ ਕੀਤੇ ਜਾ ਸਕਣ ਜਿਸ ਦੇ ਤੁਸੀਂ ਹੱਕਦਾਰ ਹੋ।

ਨੌਕਰੀਆਂ, ਅਹਾਤਿਆਂ ਅਤੇ ਇਲਾਕਿਆਂ (Jobs, Precincts and Regions) ਦਾ ਮਹਿਕਮਾ, ਦਸ ਕਾਰੋਬਾਰੀ ਦਿਨਾਂ ਦੇ ਅੰਦਰ ਸਾਰੇ ਬਿਨੈਕਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਜੋ ਉਹਨਾਂ ਨੂੰ ਦੱਸਿਆ ਜਾ ਸਕੇ ਕਿ ਕੀ ਉਹਨਾਂ ਨੂੰ ਗਰਾਂਟ ਮਿਲੀ ਹੈ ਜਾਂ ਨਹੀਂ।

ਜੇ ਤੁਹਾਨੂੰ ਹੋਰ ਸਹਾਇਤਾ ਦੀ ਲੋੜ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਜਾਂ 13 22 15 ਉੱਤੇ ਫੋਨ ਕਰੋ।

ਹੁਣ ਅਰਜ਼ੀ ਦਿਓ ਸੰਭਾਲੀ ਹੋਈ ਅਰਜ਼ੀ ਨੂੰ ਖੋਲ੍ਹੋ

ਪੰਜਾਬੀ ਭਾਸ਼ਾ ਵਿੱਚ ਕਾਰੋਬਾਰਾਂ ਦੀ ਸਹਾਇਤਾ ਵਾਸਤੇ, ਅਤੇ ਅਗਲੇਰੀ ਜਾਣਕਾਰੀ

ਪੰਜਾਬੀ ਭਾਸ਼ਾ ਵਿੱਚ ਸਹਾਇਤਾ ਅਤੇ ਜਾਣਕਾਰੀ ਵਾਸਤੇ, Business Victoria ਦੀ ਵੈੱਬਸਾਈਟ ਉੱਤੇ ਜਾਓ

Business Victoria ਦੀਆਂ ਸੇਵਾਵਾਂ ਨੂੰ ਆਪਣੀ ਭਾਸ਼ਾ ਵਿੱਚ ਪ੍ਰਾਪਤ ਕਰਨ ਲਈ ਮਦਦ ਵਾਸਤੇ, TIS National ਨੂੰ 13 14 50 ਉੱਤੇ ਸੰਪਰਕ ਕਰੋ ਅਤੇ ਬਿਜ਼ਨੈਸ ਵਿਕਟੋਰੀਆ ਹੌਟਲਾਈਨ (13 22 15) ਬਾਰੇ ਪੁੱਛੋ।

ਪੰਜਾਬੀ ਭਾਸ਼ਾ, ਵਿੱਚ ਕਰੋਨਾਵਾਇਰਸ (COVID-19) ਬਾਰੇ ਤਾਜ਼ਾ ਜਾਣਕਾਰੀ ਵਾਸਤੇ www.coronavirus.vic.gov.au/ਪੰਜਾਬੀ ਉੱਤੇ ਜਾਓ।

Close quick view window