Skip to content


ਵਿਕਟੋਰੀਆ ਦੇ ਛੋਟੇ ਕਾਰੋਬਾਰਾਂ ਵਾਸਤੇ ਭਲਾਈ ਅਤੇ ਮਾਨਸਿਕ ਸਿਹਤ ਸਹਾਇਤਾ

ਵਿਕਟੋਰੀਆ ਦੇ ਕਾਰੋਬਾਰਾਂ ਵਾਸਤੇ ਭਲਾਈ ਅਤੇ ਮਾਨਸਿਕ ਸਿਹਤ ਸਹਾਇਤਾ ਵਾਸਤੇ 26 ਮਿਲੀਅਨ ਡਾਲਰ

ਪ੍ਰੋਗਰਾਮ ਦੀ ਝਲਕ

ਪ੍ਰੋਗਰਾਮ ਦੇ ਰਾਹੀਂ, ਛੋਟੇ ਕਾਰੋਬਾਰ ਨੂੰ ਚਲਾਉਣ ਦੀਆਂ ਚੁਣੌਤੀਆਂ ਨਾਲ ਨਜਿੱਠ ਰਹੇ ਵਿਕਟੋਰੀਆ ਦੇ ਵਾਸੀ ਉਹ ਮਾਨਸਿਕ ਸਿਹਤ ਸਹਾਇਤਾ ਪ੍ਰਾਪਤ ਕਰ ਸਕਦੇ ਹਨ ਜਿਸਦੀ ਉਹਨਾਂ ਨੂੰ ਕਰੋਨਵਾਇਰਸ (COVID-19) ਦੇ ਪ੍ਰਭਾਵਾਂ ਵਿੱਚੋਂ ਲੰਘਣ ਵਾਸਤੇ ਲੋੜ ਹੈ।

ਇਸ ਪ੍ਰੋਗਰਾਮ ਦੇ ਅਧੀਨ ਮੌਜੂਦਾ ਸਹਾਇਤਾ ਵਿੱਚ ਇਹ ਸ਼ਾਮਲ ਹਨ:

  • ਭਲਾਈ ਵਿੱਚ ਭਾਈਵਾਲਾਂ ਦੀ ਟੈਲੀਫੋਨ  ਸਹਾਇਤਾ ਲਾਈਨ 1300 375 330 (ਹਫਤੇ ਦੇ ਦਿਨਾਂ ਵਿੱਚ ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ ਅਤੇ ਹਫਤੇ ਦੇ ਅਖੀਰ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ)
    ਜੇ ਤੁਸੀਂ ਆਪਣੇ ਕਾਰੋਬਾਰ ਬਾਰੇ ਚਿੰਤਤ ਹੋ, ਅਤੇ ਨਾਲ ਦੀ ਨਾਲ ਕਾਰੋਬਾਰੀ ਸਲਾਹਕਾਰਾਂ ਅਤੇ ਵਿੱਤੀ ਸਲਾਹਕਾਰਾਂ ਤੱਕ ਮੁਫ਼ਤ ਪਹੁੰਚ ਕਰਨ ਵਾਸਤੇ, ਤੁਹਾਡੀ ਭਲਾਈ ਵਿੱਚ ਸੁਧਾਰ ਕਰਨ ਲਈ ਇਕੱਲੇ-ਨੂੰ-ਇਕੱਲਾ ਸਹਿਯੋਗ ਪ੍ਰਦਾਨ ਕਰਦੀ ਹੈ।
  • St John ਐਂਬੂਲੈਂਸ ਮਾਨਸਿਕ ਸਿਹਤ ਅਤੇ ਸੰਕਟ ਸਹਾਇਤਾ ਸਿਖਲਾਈ

ਇਸ ਸਫੇ ਉੱਤੇ ਉਪਲਬਧ ਵੇਰਵਿਆਂ ਦੇ ਨਾਲ ਵਧੀਕ ਪ੍ਰੋਗਰਾਮ ਜਲਦੀ ਹੀ ਜਾਰੀ ਕੀਤੇ ਜਾਣਗੇ।

ਮਾਨਸਿਕ ਸਿਹਤ ਸਹਾਇਤਾ ਤੱਕ ਤੁਰੰਤ ਪਹੁੰਚ ਵਾਸਤੇ, ਕਾਰੋਬਾਰ ਵਿੱਚ ਮਾਨਸਿਕ ਸਿਹਤ (Mental health in business) ਉੱਤੇ ਜਾਓ।

ਭਲਾਈ ਵਿੱਚ ਹਿੱਸੇਦਾਰ (Partners in Wellbeing) ਸਹਾਇਤਾ ਲਾਈਨ

ਭਲਾਈ ਵਿੱਚ ਹਿੱਸੇਦਾਰ (Partners in Wellbeing) ਟੈਲੀਫੋਨ ਸਹਾਇਤਾ ਲਾਈਨ (1300 375 330) ਦਾ ਵਿਸਥਾਰ ਕੀਤਾ ਗਿਆ ਹੈ, ਤਾਂ ਜੋ ਕਾਰੋਬਾਰੀ ਸਲਾਹਕਾਰਾਂ ਅਤੇ ਵਿੱਤੀ ਸਲਾਹਕਾਰਾਂ ਤੱਕ ਮੁਫ਼ਤ ਪਹੁੰਚ ਰਾਹੀਂ ਤਣਾਅ ਨਾਲ ਜੂਝ ਰਹੇ ਕਾਰੋਬਾਰ ਮਾਲਕਾਂ ਨੂੰ ਮੁਫ਼ਤ ਪਹੁੰਚ ਪ੍ਰਦਾਨ ਕਰਵਾਈ ਜਾ ਸਕੇ।

ਹਫਤੇ ਦੇ ਦਿਨਾਂ ਵਿੱਚ ਇਸ ਦੇ ਘੰਟੇ ਸਵੇਰੇ 9 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਅਤੇ ਹਫਤੇ ਦੇ ਅਖੀਰ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ। ਜੇ ਤੁਸੀਂ ਆਪਣੇ ਕਾਰੋਬਾਰ ਬਾਰੇ ਦੁਖੀ ਜਾਂ ਚਿੰਤਤ ਹੋ, ਤਾਂ ਬੇਨਤੀ ਉੱਤੇ ਉਪਲਬਧ ਅਨੁਵਾਦ ਸੇਵਾਵਾਂ ਦੇ ਨਾਲ, ਭਲਾਈ ਵਿੱਚ ਹਿੱਸੇਦਾਰ (Partners in Wellbeing) ਨੂੰ ਕਿਰਪਾ ਕਰਕੇ 1300 375 330 ਉੱਤੇ ਫੋਨ ਕਰੋ।

Factsheet: Partners in Wellbeing Helpline - Punjabi | ਪੰਜਾਬੀ (PDF 340.3 KB)PDF icon

St John ਐਂਬੂਲੈਂਸ ਮਾਨਸਿਕ ਸਿਹਤ ਅਤੇ ਸੰਕਟ ਸਹਾਇਤਾ ਸਿਖਲਾਈ

ਇਹ ਪ੍ਰੋਗਰਾਮ ਹੁਣ ਬੰਦ ਹੋ ਗਿਆ ਹੈ, ਜੇ ਤੁਹਾਨੂੰ ਵਧੀਕ ਜਾਣਕਾਰੀ ਚਾਹੀਦੀ ਹੈ, ਸਾਨੂੰ ਸੰਪਰਕ ਕਰੋ

St John ਐਂਬੂਲੈਂਸ ਵੱਲੋਂ ਮਾਨਤਾ ਪ੍ਰਾਪਤ ਮਾਨਸਿਕ ਸਿਹਤ ਅਤੇ ਸੰਕਟ ਸਹਾਇਤਾ ਸਿਖਲਾਈ ਹਰੇਕ ਕੌਂਸਿਲ ਤੋਂ ਇਕ ਕਰਮਚਾਰੀ ਅਤੇ ਉਹਨਾਂ ਪ੍ਰਮੁੱਖ ਮੈਂਬਰਾਂ ਵਾਸਤੇ ਉਪਲਬਧ ਸੀ ਜੋ ਚੈਂਬਰਜ਼ ਆਫ ਕਾਮਰਸ, ਵਪਾਰਿਕ ਐਸੋਸੀਏਸ਼ਨਾਂ ਜਾਂ ਕਾਰੋਬਾਰੀ ਨੈੱਟਵਰਕਾਂ ਵਿਖੇ ਅਹੁਦਿਆਂ ਉੱਤੇ ਹਨ।

ਸਿਖਲਾਈ ਹਿੱਸੇਦਾਰਾਂ ਨੂੰ ਇਹ ਕਰਨ ਵਿੱਚ ਸਹਾਇਤਾ ਕਰੇਗੀ:

  • ਭਲਾਈ ਜਾਂ ਮਾਨਸਿਕ ਸਿਹਤ ਚੁਣੌਤੀਆਂ ਵਾਸਤੇ ਸਥਾਨਿਕ ਕਾਰੋਬਾਰੀ ਭਾਈਚਾਰੇ ਦੀ ਸਹਾਇਤਾ ਕਰਨ ਲਈ ਯੋਗਤਾਵਾਂ ਦਾ ਨਿਰਮਾਣ ਕਰਨਾ
  • ਮਾਨਸਿਕ ਸਿਹਤ ਦੇ ਪਹਿਲੇ ਹੁੰਗਾਰੇ ਵਿੱਚ ਕੌਮੀ ਮਾਨਤਾ ਪ੍ਰਾਪਤ ਯੋਗਤਾ ਵਿੱਚ ਹਿੱਸੇਦਾਰਾਂ ਨੂੰ ਪ੍ਰਮਾਣਿਤ ਕਰਨਾ
  • ਛੋਟੇ ਕਾਰੋਬਾਰ ਕਰਨ ਵਾਲਿਆਂ ਅਤੇ ਭਾਈਚਾਰੇ ਦੇ ਹੋਰ ਮੈਂਬਰਾਂ ਵਾਸਤੇ ਉਪਲਬਧ ਭਲਾਈ ਅਤੇ ਮਾਨਸਿਕ ਸਿਹਤ ਸਹਾਇਤਾ ਬਾਰੇ ਜਾਗਰੂਕਤਾ ਵਿਕਸਿਤ ਕਰਨੀ।

ਹੋਰ ਸਹਿਯੋਗ

ਮਾਨਸਿਕ ਸਿਹਤ ਮਾਹਿਰਾਂ ਨੂੰ ਉਦਯੋਗ ਅਤੇ ਕਾਰੋਬਾਰੀ ਸੰਸਥਾਵਾਂ ਵਿੱਚ ਵੀ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਮੈਂਬਰਾਂ ਨੂੰ ਸੰਕਟ ਵਿੱਚ ਫਸੇ ਲੋਕਾਂ ਦੀ ਪਛਾਣ ਕਰਨ ਅਤੇ ਉਹਨਾਂ ਦੀ ਮਦਦ ਕਰਨ ਲਈ ਕਰਮਚਾਰੀਆਂ ਵਾਸਤੇ ਮਾਹਿਰ ਸਲਾਹਕਾਰਾਂ ਤੱਕ ਤੁਰੰਤ ਪਹੁੰਚ ਪ੍ਰਦਾਨ ਕੀਤੀ ਜਾ ਸਕੇ।

ਇਹਨਾਂ ਸਹਾਇਤਾ ਸੇਵਾਵਾਂ ਦੀ ਪੇਸ਼ਕਸ਼ 2022 ਤੱਕ ਜਾਰੀ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ, ਜਿਸ ਵਿੱਚ ਮੰਗ ਅਤੇ ਭਵਿੱਖ ਦੀਆਂ ਸਥਿੱਤੀਆਂ ਹੋਰ ਸੇਵਾਵਾਂ ਬਾਰੇ ਰਾਹ ਦੱਸਣ ਲਈ ਤਹਿ ਕੀਤੀਆਂ ਗਈਆਂ ਹਨ।

ਇਹਨਾਂ ਵਧੀਕ ਸਹਾਇਤਾ ਸੇਵਾਵਾਂ ਬਾਰੇ ਹੋਰ ਜਾਣਕਾਰੀ ਜਲਦੀ ਹੀ ਇਸ ਸਫੇ ਉੱਤੇ ਉਪਲਬਧ ਵੇਰਵਿਆਂ ਦੇ ਨਾਲ ਜਾਰੀ ਕੀਤੀ ਜਾਵੇਗੀ।

ਆਪਣੀ ਭਾਸ਼ਾ ਵਿੱਚ Business Victoria ਨਾਲ ਸੰਪਰਕ ਕਰਨ ਲਈ, TIS National ਨੂੰ 13 14 50 ਉੱਤੇ ਫੋਨ ਕਰੋ ਅਤੇ Business Victoria ਹੌਟਲਾਈਨ (13 22 15) ਵਾਸਤੇ ਪੁੱਛੋ।

Close quick view window