Skip to content


ਕਾਰੋਬਾਰੀ ਸਹਾਇਤਾ ਫੰਡ - ਵਿਸਤਾਰ

ਨਵੀਆਂ ਪਾਬੰਦੀਆਂ ਦੇ ਦੌਰਾਨ ਕਾਰੋਬਾਰਾਂ ਦੀ ਸਹਾਇਤਾ ਕਰਨ ਲਈ ਗਰਾਂਟਾਂ

ਕਾਰੋਬਾਰੀ ਸਹਾਇਤਾ ਫੰਡ – ਵਿਸਤਾਰ (Business Support Fund – Expansion) ਪ੍ਰੋਗਰਾਮ ਨੂੰ Melbourne ਮਹਾਂਨਗਰ ਅਤੇ Mitchell Shire ਵਿੱਚ ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰਾਂ ਦੀ ਸਹਾਇਤਾ ਕਰਨ ਲਈ ਸ਼ੁਰੂ ਕੀਤਾ ਗਿਆ ਸੀ ਜੋ ਇਹਨਾਂ ਖੇਤਰਾਂ ਵਿੱਚ ਪੜਾਅ 3 ਦੀ ਘਰ ਰਹਿਣ (Stage 3 Stay at Home) ਦੀਆਂ ਪਾਬੰਦੀਆਂ ਨਾਲ ਵਿੱਤੀ ਤੌਰ 'ਤੇ ਪ੍ਰਭਾਵਿਤ ਹੋਏ ਹੋ ਸਕਦੇ ਹਨ।

3 ਅਗਸਤ 2020 ਨੂੰ ਐਲਾਨੀਆਂ ਗਈਆਂ ਸਾਰੇ ਦਿਹਾਤੀ ਵਿਕਟੋਰੀਆ ਵਿੱਚ ਪੜਾਅ 3 ਦੀਆਂ ਪਾਬੰਦੀਆਂ ਤੋਂ ਪ੍ਰਭਾਵਿਤ ਕਾਰੋਬਾਰਾਂ ਦੀ ਸਹਾਇਤਾ ਕਰਨ ਲਈ ਪ੍ਰੋਗਰਾਮ ਦਾ ਵਿਸਤਾਰ ਕੀਤਾ ਗਿਆ ਹੈ।

ਇਸ ਪ੍ਰੋਗਰਾਮ ਵਿੱਚ Melbourne ਮਹਾਂਨਗਰ ਅਤੇ Mitchell Shire ਵਿੱਚ ਯੋਗ ਕਾਰੋਬਾਰਾਂ ਵਾਸਤੇ 5,000 ਡਾਲਰ ਦਾ ਵਾਧੂ ਭੁਗਤਾਨ ਵੀ ਸ਼ਾਮਲ ਹੈ, ਜੋ ਪੜਾਅ 3 ਦੀ ਚੱਲ ਰਹੀ ਮਿਆਦ ਅਤੇ ਪੜਾਅ 4 (Stage 4) ਦੀਆਂ ਨਵੀਆਂ ਪਾਬੰਦੀਆਂ ਨੂੰ ਸਵੀਕਾਰ ਕਰਦਾ ਹੈ।

ਹੇਠ ਲਿਖੀਆਂ ਇਕ-ਵਾਰੀ ਵਾਲੀਆਂ ਗਰਾਂਟਾਂ ਯੋਗ ਕਾਰੋਬਾਰਾਂ ਵਾਸਤੇ ਉਪਲਬਧ ਹੋਣਗੀਆਂ:

 • Mitchell Shire ਨੂੰ ਛੱਡ ਕੇ ਦਿਹਾਤੀ ਸਥਾਨਿਕ ਸਰਕਾਰੀ ਖੇਤਰਾਂ (LGAs) ਵਿੱਚ ਰੁਜ਼ਗਾਰ ਦੇਣ ਵਾਲੇ ਕਾਰੋਬਾਰਾਂ ਨੂੰ 5,000 ਡਾਲਰ
 • Melbourne ਮਹਾਂਨਗਰ ਅਤੇ Mitchell Shire ਵਿੱਚ ਰੁਜ਼ਗਾਰ ਦੇਣ ਵਾਲੇ ਕਾਰੋਬਾਰਾਂ ਨੂੰ 10,000 ਡਾਲਰ।

Melbourne ਮਹਾਂਨਗਰ ਜਾਂ Mitchell Shire ਵਿੱਚ ਯੋਗ ਕਾਰੋਬਾਰਾਂ ਨੂੰ ਕਾਰੋਬਾਰੀ ਸਹਾਇਤਾ ਫੰਡ ਵਿਸਤਾਰ ਪ੍ਰੋਗਰਾਮ (Business Support Fund Expansion program) ਦੇ ਅਧੀਨ ਪਹਿਲਾਂ ਹੀ 5,000 ਡਾਲਰ ਦੀ ਸ਼ੁਰੂਆਤੀ ਗਰਾਂਟ ਮਿਲ ਚੁੱਕੀ ਹੈ, ਜਾਂ ਉਹਨਾਂ ਨੇ ਇਕ ਵਾਸਤੇ ਅਰਜ਼ੀ ਦਿੱਤੀ ਹੈ, ਉਹਨਾਂ ਨੂੰ ਮੁੜ ਅਰਜ਼ੀ ਦੇਣ ਦੀ ਲੋੜ ਨਹੀਂ ਪਵੇਗੀ। ਸਫਲ ਬਿਨੈਕਾਰਾਂ ਨੂੰ ਆਪਣੇ ਆਪ 5,000 ਡਾਲਰ ਵਾਧੂ ਪ੍ਰਾਪਤ ਹੋਣਗੇ।

ਪ੍ਰੋਗਰਾਮ ਵਾਸਤੇ ਅਰਜ਼ੀਆਂ ਸੋਮਵਾਰ, 14 ਸਤੰਬਰ 2020 ਨੂੰ ਰਾਤ 11.59 ਵਜੇ ਬੰਦ ਹੋ ਜਾਣਗੀਆਂ।

ਇਹ ਪ੍ਰੋਗਰਾਮ ਕਾਰੋਬਾਰੀ ਸਹਾਇਤਾ ਫੰਡ (Business Support Fund) ਦੇ ਪਹਿਲੇ ਗੇੜ ਤੋਂ ਇਲਾਵਾ ਹੈ, ਜੋ 1 ਜੂਨ 2020 ਨੂੰ ਬੰਦ ਹੋ ਗਿਆ ਸੀ।

ਹੁਣ ਅਰਜ਼ੀ ਦਿਓ

ਇਸ ਗਰਾਂਟ ਲਈ ਕਿਸ ਕਿਸਮ ਦਾ ਕਾਰੋਬਾਰ ਅਰਜ਼ੀ ਦੇ ਸਕਦਾ ਹੈ?

ਜੇ ਉਹ ਹੇਠਾਂ ਸੂਚੀਬੱਧ ਸਾਰੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ ਤਾਂ ਕਾਰੋਬਾਰ ਅਰਜ਼ੀ ਦੇ ਸਕਦੇ ਹਨ। ਉਹਨਾਂ ਨੂੰ ਲਾਜ਼ਮੀ ਤੌਰ ਤੇ:

 • ਰਾਸ਼ਟਰਮੰਡਲ ਸਰਕਾਰ ਦੀ JobKeeper ਭੁਗਤਾਨ ਸਕੀਮ ਵਿੱਚ ਹਿੱਸੇਦਾਰ ਹਨ
 • ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ
 • 30 ਜੂਨ 2020 ਨੂੰ WorkSafe ਨਾਲ ਰਜਿਸਟਰ ਹੋਣਾ ਅਤੇ WorkCover ਰੁਜ਼ਗਾਰਦਾਤਾ ਨੰਬਰ ਪ੍ਰਦਾਨ ਕਰਾਉਣ ਦੇ ਯੋਗ ਹੋਣਾ ਚਾਹੀਦਾ ਹੈ
 • 2019-20 ਵਿੱਚ 3 ਮਿਲੀਅਨ ਡਾਲਰ ਤੋਂ ਘੱਟ ਦੀ ਸਾਲਾਨਾ ਤਨਖਾਹ ਹੈ
 • 30 ਜੂਨ 2020 ਨੂੰ ਵਸਤੂ ਅਤੇ ਸੇਵਾ ਕਰ (Goods and Services Tax (GST)) ਲਈ ਰਜਿਸਟਰ ਸਨ
 • ਕੋਲ ਇਕ ਆਸਟਰੇਲੀਅਨ ਬਿਜ਼ਨਸ ਨੰਬਰ (Australian Business Number (ABN)) ਸੀ ਅਤੇ ਉਸ ABN ਨੂੰ 30 ਜੂਨ 2020 ਨੂੰ ਕੋਲ ਰੱਖਿਆ ਸੀ
 • ਸਬੰਧਿਤ ਸੰਘੀ ਜਾਂ ਰਾਜ ਨਿਗਰਾਨਾਂ ਕੋਲ ਪੰਜੀਕਰਤ ਸਨ।

ਕਾਰੋਬਾਰਾਂ ਨੂੰ ਆਪਣੀ ਅਰਜ਼ੀ ਵਿੱਚ ਕਿਹੜੇ ਸਬੂਤ ਪ੍ਰਦਾਨ ਕਰਨ ਦੀ ਲੋੜ ਹੈ?

ਬਿਨੈਕਾਰਾਂ ਨੂੰ ਲਾਜ਼ਮੀ ਤੌਰ 'ਤੇ ਇਸ ਦੇ ਸਬੂਤ ਪ੍ਰਦਾਨ ਕਰਵਾਉਣੇ ਚਾਹੀਦੇ ਹਨ:

 • ਉਹਨਾਂ ਦੇ ਸਭ ਤੋਂ ਹਾਲੀਆ ਖਪਤਕਾਰ ਬਿੱਲ (ਗੈਸ, ਬਿਜਲੀ, ਦੂਰ-ਸੰਚਾਰ, ਪਾਣੀ) ਦੇ ਰਾਹੀਂ ਉਹਨਾਂ ਦਾ ਕਾਰੋਬਾਰੀ ਪਤਾ; ਕਿਰਾਏ ਦਾ ਇਕਰਾਰਨਾਮਾ; ਜਾਂ ਕੌਂਸਿਲ ਦੇ ਰੇਟ ਦਾ ਨੋਟਿਸ।
 • ਰਾਸ਼ਟਰਮੰਡਲ ਸਰਕਾਰ ਦੀ JobKeeper ਭੁਗਤਾਨ ਸਕੀਮ ਵਿੱਚ ਉਹਨਾਂ ਦੀ ਹਿੱਸੇਦਾਰੀ। ਲੋੜੀਂਦੇ ਸਬੂਤਾਂ ਵਿੱਚ ਸਭ ਤੋਂ ਤਾਜ਼ਾ JobKeeper ਕਾਰੋਬਾਰੀ ਮਹੀਨਾਵਾਰ ਘੋਸ਼ਣਾ ਰਸੀਦ ਪਛਾਣ ਨੰਬਰ ਜਾਂ ਆਸਟਰੇਲੀਆ ਦੇ ਟੈਕਸੇਸ਼ਨ ਆਫਿਸ ਬਿਜ਼ਨਸ ਪੋਰਟਲ (Australian Taxation Office Business Portal) ਤੋਂ ਤਿਆਰ ਕੀਤੇ ਗਏ ਦਾਖਲੇ ਦੇ ਪਛਾਣ ਨੰਬਰ ਹੋਣਗੇ।
 • ਇੱਕ WorkCover ਰੁਜ਼ਗਾਰਦਾਤਾ ਨੰਬਰ (WorkCover Employer Number (WEN))। ਇਹ ਇੱਕ ਵਿਲੱਖਣ ਨੰਬਰ ਹੈ ਜੋ WorkCover ਦੇ ਮਕਸਦਾਂ ਵਾਸਤੇ ਪੰਜੀਕਰਤ ਰੁਜ਼ਗਾਰਦਾਤਾਵਾਂ ਦੀ ਪਛਾਣ ਕਰਨ ਲਈ ਦਿੱਤਾ ਗਿਆ ਹੈ। ਸਾਰੇ ਰੁਜ਼ਗਾਰਦਾਤਾਵਾਂ ਨੂੰ ਸੋਮਵਾਰ 6 ਜੁਲਾਈ 2020 ਤੋਂ ਸ਼ੁਰੂ ਹੋਣ ਵਾਲੇ ਹਫਤੇ ਵਿੱਚ WorkSafe ਤੋਂ ਆਪਣੀ 2020-21 ਇਨਵੌਇਸ ਪ੍ਰਾਪਤ ਕਰਨੀ ਚਾਹੀਦੀ ਹੈ, ਜਿਸ ਵਿੱਚ WEN ਸ਼ਾਮਲ ਹੋਵੇਗਾ।
 • 2019-20 ਵਿੱਚ 3 ਮਿਲੀਅਨ ਡਾਲਰ ਤੋਂ ਘੱਟ ਤਨਖਾਹ। State Revenue Office (SRO) ਇਹ ਪੁਸ਼ਟੀ ਕਰੇਗਾ ਕਿ ਕੀ ਕਿਸੇ ਕਾਰੋਬਾਰ ਕੋਲ 2019-20 ਵਾਸਤੇ 3 ਮਿਲੀਅਨ ਡਾਲਰ ਤੋਂ ਘੱਟ ਤਨਖਾਹ ਸੀ। ਬਿਨੈਕਾਰਾਂ ਨੂੰ ਦਸਤਾਵੇਜ਼ਾਂ ਨੂੰ ਨੱਥੀ ਕਰਨ ਦੀ ਲੋੜ ਨਹੀਂ ਹੈ। ਕੁਝ ਕਾਰੋਬਾਰਾਂ ਵਾਸਤੇ, ਹੋ ਸਕਦਾ ਹੈ ਤੁਹਾਨੂੰ ਆਪਣੇ ਸਾਲਾਨਾ ਤਨਖਾਹ ਦੇ ਟੈਕਸ ਮੇਲ-ਮਿਲਾਪ ਨੂੰ ਪੂਰਾ ਕਰਨ ਦੀ ਲੋੜ ਪਵੇ (ਜੇ ਤੁਸੀਂ ਪਹਿਲਾਂ ਨਹੀਂ ਕੀਤਾ ਹੈ) ਜੋ SRO ਨੂੰ ਇਸ ਦਾ ਮੁਲਾਂਕਣ ਕਰਨ ਦੇ ਯੋਗ ਬਨਾਉਣ ਲਈ 21 ਜੁਲਾਈ 2020 ਤੱਕ ਪਹੁੰਚਣਾ ਚਾਹੀਦਾ ਹੈ ਕਿ ਤੁਹਾਡੇ ਕੋਲ 3 ਮਿਲੀਅਨ ਡਾਲਰ ਤੋਂ ਘੱਟ ਤਨਖਾਹ ਸੀ।
 • ਸਬੰਧਿਤ ਨਿਗਰਾਨਕਰਤਾਵਾਂ ਨਾਲ ਪੰਜੀਕਰਨ ਜਿਵੇਂ ਕਿ ਸਬੰਧਿਤ ਕਾਨੂੰਨ ਦੁਆਰਾ ਲੋੜੀਂਦਾ ਹੈ। ਸਬੰਧਿਤ ਨਿਗਰਾਨਕਰਤਾ ਇਹ ਹਨ:
  • Australian Securities and Investment Commission (ASIC);
  • ਦਾਨ ਸੰਸਥਾਂਵਾਂ ਅਤੇ ਗੈਰ-ਮੁਨਾਫਾ ਸੰਸਥਾਂਵਾਂ ਲਈ Australian Charities and Not-for-profit Commission (ACNC)
  • ਕਲੱਬਾਂ ਅਤੇ ਭਾਈਚਾਰੇ ਦੇ ਸਮੂਹਾਂ ਲਈ ਜੋ ਇਨਕਾਰਪੋਰੇਟਡ ਸੰਸਥਾਂਵਾਂ ਹਨ Consumer Affairs Victoria (CAV)

ਫੰਡਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ?

ਗਰਾਂਟ ਨੂੰ ਕਾਰੋਬਾਰੀ ਲਾਗਤਾਂ ਲਈ ਵਰਤਿਆ ਜਾ ਸਕਦਾ ਹੈ ਜਿਵੇਂ ਕਿ:

 • ਸਹੂਲਤਾਂ (ਗੈਸ, ਬਿਜਲੀ, ਦੂਰ-ਸੰਚਾਰ, ਪਾਣੀ), ਤਨਖਾਹਾਂ ਜਾਂ ਕਿਰਾਇਆ
 • ਕਾਰੋਬਾਰੀ ਨਿਰੰਤਰਤਾ ਯੋਜਨਾਬੰਦੀ ਵਿੱਚ ਸਹਿਯੋਗ ਕਰਨ ਲਈ ਵਿੱਤੀ, ਕਨੂੰਨੀ ਜਾਂ ਹੋਰ ਸਲਾਹ ਲੈਣੀ (ਕਰੋਨਵਾਇਰਸ ਦੀ ਮਹਾਂਮਾਰੀ ਦੇ ਦੌਰਾਨ ਅਤੇ ਬਾਅਦ ਵਿੱਚ ਕਿਵੇਂ ਕੰਮ ਕਰਨਾ ਹੈ ਅਤੇ ਇਸ ਬਾਰੇ ਯੋਜਨਾ ਬਨਾਉਣੀ ਅਤੇ ਤਿਆਰੀ ਕਰਨੀ)
 • ਮੰਡੀਕਰਨ ਅਤੇ ਸੰਚਾਰ ਸਰਗਰਮੀਆਂ ਰਾਹੀਂ ਕਾਰੋਬਾਰ ਦਾ ਵਿਕਾਸ ਕਰਨਾ
 • ਕਾਰੋਬਾਰ ਦੇ ਸੰਚਾਲਨ ਨਾਲ ਸਬੰਧਿਤ ਸਰਗਰਮੀਆਂ ਵਿੱਚ ਸਹਿਯੋਗ ਕਰਨਾ।

ਅਰਜ਼ੀ ਦੀ ਮਹੱਤਵਪੂਰਨ ਜਾਣਕਾਰੀ

 • ਉਹ ਕਾਰੋਬਾਰ ਜਿੰਨ੍ਹਾਂ ਨੂੰ ਵਿਕਟੋਰੀਆ ਦੀ ਸਰਕਾਰ ਦੇ ਆਰਥਿਕ ਬਚਾਓ ਪੈਕੇਜ (Economic Survival Package) ਤੋਂ ਹੋਰ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ, ਉਹ ਇਸ ਪ੍ਰੋਗਰਾਮ ਵਾਸਤੇ ਅਰਜ਼ੀ ਦੇਣ ਦੇ ਯੋਗ ਹਨ।
 • ਕਾਰੋਬਾਰੀ ਮਾਲਕ ਜੋ ਲੋਕਾਂ ਨੂੰ ਨੌਕਰੀ ਉੱਤੇ ਨਹੀਂ ਰੱਖਦੇ, ਉਹ ਇਸ ਪ੍ਰੋਗਰਾਮ ਰਾਹੀਂ ਵਿੱਤੀ ਸਹਾਇਤਾ ਵਾਸਤੇ ਯੋਗ ਨਹੀਂ ਹਨ। ਇਕੱਲਾ ਵਪਾਰੀ ਜਾਂ ਵਿਅਕਤੀ ਜੋ ਕਿਸੇ ਹੋਰ ਲੋਕਾਂ ਨੂੰ ਕਾਮਿਆਂ ਵਜੋਂ ਨੌਕਰੀ ਨਹੀਂ ਦਿੰਦਾ ਹੈ, ਨੂੰ 'ਰੁਜ਼ਗਾਰ ਵਾਲਾ ਕਾਰੋਬਾਰ' ਨਹੀਂ ਮੰਨਿਆ ਜਾਂਦਾ ਅਤੇ ਉਹ ਗਰਾਂਟ ਵਾਸਤੇ ਯੋਗ ਨਹੀਂ ਹੁੰਦਾ ਹੈ।
 • ਰੁਜ਼ਗਾਰ ਵਾਲਾ ਕਾਰੋਬਾਰ ਉਹ ਹੁੰਦਾ ਹੈ ਜੋ ਕਰਮਚਾਰੀਆਂ ਨੂੰ ਤਨਖਾਹਾਂ ਦਿੰਦਾ ਹੈ ਜਾਂ ਦੇਣਦਾਰ ਹੁੰਦਾ ਹੈ। ਰੁਜ਼ਗਾਰ ਵਾਲੇ ਕਾਰੋਬਾਰਾਂ ਨੂੰ ਆਮ ਤੌਰ ਤੇ ਇਹ ਕਰਨ ਦੀ ਲੋੜ ਹੁੰਦੀ ਹੈ:
  • ਕਰਮਚਾਰੀਆਂ ਦੀ ਜਗ੍ਹਾ ਉਹਨਾਂ ਦੀ ਥਾਂਵੇਂ ਤਨਖਾਹ ਵਿੱਚੋਂ ਟੈਕਸ (Pay As You Go (PAYG)) ਕੱਟ ਕੇ ਸੰਭਾਲਦਾ ਹੈ
  • WorkCover ਬੀਮੇ ਵਾਸਤੇ ਪੰਜੀਕਰਨ ਕਰਦਾ ਹੈ, ਜਿੱਥੇ ਉਹ ਸਿਖਲਾਈ ਲੈਣ ਵਾਲਿਆਂ ਨੂੰ ਨੌਕਰੀ ਉੱਤੇ ਰੱਖਦੇ ਹਨ ਜਾਂ 7,500 ਡਾਲਰ ਤੋਂ ਵਧੇਰੇ ਸਾਲਾਨਾ ਤਨਖਾਹਾਂ ਦਾ ਭੁਗਤਾਨ ਕਰਦੇ ਹਨ। ਤੁਹਾਡੀਆਂ WorkCover ਦੀਆਂ ਜ਼ਿੰਮੇਵਾਰੀਆਂ ਬਾਰੇ ਵਧੇਰੇ ਜਾਣਕਾਰੀ ਵਾਸਤੇ WorkSafe ਦੀ ਵੈੱਬਸਾਈਟ ਵੇਖੋ। ਤੁਸੀਂ TIS National ਨੂੰ 13 14 50 ਉੱਤੇ ਫੋਨ ਕਰਕੇ ਕਿਸੇ ਦੁਭਾਸ਼ੀਏ ਦੀ ਮਦਦ ਨਾਲ WorkSafe ਨਾਲ ਵੀ ਸੰਪਰਕ ਕਰ ਸਕਦੇ ਹੋ।
 • ਗੈਰ-ਮੁਨਾਫ਼ਾ ਇਕਾਈਆਂ ਅਤੇ ਦਾਨ ਸੰਸਥਾਂਵਾਂ ਜਿੰਨ੍ਹਾਂ ਦੀ ਸਾਲਾਨਾ ਆਮਦਨ 75,000 ਡਾਲਰ ਤੋਂ 150,000 ਡਾਲਰ ਦੇ ਵਿੱਚਕਾਰ ਹੈ ਜੋ ਵਸਤੂਆਂ ਅਤੇ ਸੇਵਾ ਟੈਕਸ (Goods and Service Tax (GST)) ਵਾਸਤੇ ਪੰਜੀਕਰਤ ਨਹੀਂ ਹਨ ਅਤੇ ਇਹ Australian Charities and Not-for-Profit Commission (ACNC) ਕੋਲ ਪੰਜੀਕਰਤ ਹਨ, ਅਰਜ਼ੀ ਦੇਣ ਦੇ ਯੋਗ ਹਨ।
 • ਕੋਈ ਕਾਰੋਬਾਰ, ਜਿਵੇਂ ਕਿ ਇਸਦੇ Australian Business Number (ABN) ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ, ਇਸ ਫੰਡ ਦੇ ਤਹਿਤ ਕੇਵਲ ਇੱਕ ਗਰਾਂਟ ਪ੍ਰਾਪਤ ਕਰ ਸਕਦਾ ਹੈ।
 • ਮੁਲਾਂਕਣ ਪ੍ਰਕਿਰਿਆ ਦੇ ਹਿੱਸੇ ਵਜੋਂ, ਬਿਨੈਕਾਰਾਂ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ State Revenue Office, WorkSafe ਅਤੇ Australian Securities and Investment Commission ਸਮੇਤ ਦੂਸਰੇ ਸਰਕਾਰੀ ਅਦਾਰਿਆਂ ਨਾਲ ਜਾਂਚ ਦੇ ਅਧੀਨ ਹੋ ਸਕਦੀ ਹੈ।
 • ਗਰਾਂਟ ਦੇਣ ਦੇ ਫੈਸਲੇ ਵਿੱਚ ਇਹਨਾਂ ਉੱਤੇ ਵਿਚਾਰ ਕਰਨਾ ਸ਼ਾਮਲ ਹੋਵੇਗਾ:
  • ਕਿਸੇ ਕਾਰੋਬਾਰ ਬਾਰੇ ਕਿਸੇ ਨਿਗਰਾਨਕਰਤਾ ਦੁਆਰਾ ਕੋਈ ਵੀ ਮਾੜੇ ਨਤੀਜੇ
  • ਜੇ ਕੋਈ ਕਾਰੋਬਾਰ ਬਾਹਰੀ ਪ੍ਰਸ਼ਾਸਨ ਦੇ ਅਧੀਨ ਰੱਖਿਆ ਗਿਆ ਹੈ
  • ਜੇ ਕਿਸੇ ਕੰਪਨੀ ਜਾਂ ਕਾਰੋਬਾਰ ਨੂੰ ਬੰਦ ਕਰਨ ਜਾਂ ਰਜਿਸਟਰ ਤੋਂ ਖਾਰਜ ਕਰਨ ਲਈ ਕੋਈ ਪਟੀਸ਼ਨ ਹੈ
  • ਜੇ ਕਾਰੋਬਾਰ ਗੈਰ-ਰਜਿਸਟਰ ਜਾਂ ਅਣ-ਰਜਿਸਟਰ (ਜਿਸ ਵਿੱਚ ਰੱਦ ਕਰਨਾ ਜਾਂ ਰਜਿਸਟ੍ਰੇਸ਼ਨ ਵਿੱਚ ਗਲਤੀ ਵੀ ਸ਼ਾਮਲ ਹੈ) ਹੈ, ਜਾਂ ਹੋ ਜਾਂਦਾ ਹੈ।
 • ਬਿਨੈਕਾਰਾਂ ਨੂੰ ਲਾਜ਼ਮੀ ਤੌਰ 'ਤੇ ਇਹ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਅਰਜ਼ੀ ਦੇ ਸਮੇਂ ਉਹਨਾਂ ਦੀ ABN ਜਾਣਕਾਰੀ ਅਤੇ Australian Securities and Investment Commission ਦੇ ਕੋਲ ਪੰਜੀਕਰਨ ਤਾਜ਼ਾ ਹੋਵੇ।
 • Department of Jobs, Precincts and Regions ਦਾ ਟੀਚਾ ਹੈ ਕਿ ਦਸ ਕਾਰੋਬਾਰੀ ਦਿਨਾਂ ਦੇ ਅੰਦਰ ਸਾਰੇ ਬਿਨੈਕਾਰਾਂ ਨੂੰ ਉਹਨਾਂ ਦੀ ਅਰਜ਼ੀ ਦੇ ਨਤੀਜੇ ਬਾਰੇ ਸੂਚਿਤ ਕੀਤਾ ਜਾਵੇ।
 • ਬਿਨੈਕਾਰਾਂ ਦੁਆਰਾ ਪ੍ਰਦਾਨ ਕੀਤੇ ਕਾਰੋਬਾਰੀ ਵਿਸਥਾਰਾਂ ਦੀ ਪੁਸ਼ਟੀ Australian Securities and Investment Commission (ASIC), Australian Charities and Not-for-profits Commissioner (ACNC), Consumer Affairs Victoria (CAV) ਅਤੇ/ਜਾਂ ਹੋਰ ਲਾਗੂ ਨਿਗਰਾਨਾਂ ਦੁਆਰਾ ਕੀਤੀ ਜਾਵੇਗੀ।
 • ਗਰਾਂਟ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਚਾਰ ਸਾਲਾਂ ਦੀ ਮਿਆਦ ਵਿੱਚ ਵਿਕਟੋਰੀਆ ਦੀ ਸਰਕਾਰ ਸਬੂਤਾਂ (ਜਿਵੇਂ ਕਿ ਪ੍ਰਭਾਵ ਨੂੰ ਦਿਖਾਉਣ ਲਈ ਤਨਖਾਹ ਦੀਆਂ ਰਿਪੋਰਟਾਂ) ਲਈ ਬੇਨਤੀ ਕਰ ਸਕਦੀ ਹੈ।
 • ਜੇ ਅਰਜ਼ੀ ਵਿਚਲੀ ਕੋਈ ਜਾਣਕਾਰੀ ਝੂਠੀ ਜਾਂ ਗੁੰਮਰਾਹਕੁੰਨ ਪਾਈ ਜਾਂਦੀ ਹੈ, ਜਾਂ ਗਰਾਂਟਾਂ ਦੀ ਵਰਤੋਂ ਇਹਨਾਂ ਸੇਧਾਂ ਅਤੇ ਨੱਥੀ ਕੀਤੀ ਅਰਜ਼ੀ ਵਿੱਚ ਤਹਿ ਕੀਤੇ ਉਦੇਸ਼ਾਂ ਵਾਸਤੇ ਨਹੀਂ ਕੀਤੀ ਜਾਂਦੀ, ਤਾਂ ਕਾਰੋਬਾਰ ਨੂੰ ਵਿਕਟੋਰੀਆ ਦੀ ਸਰਕਾਰ ਨੂੰ ਗਰਾਂਟ ਦਾ ਭੁਗਤਾਨ ਵਾਪਸ ਕਰਨ ਲਈ ਕਿਹਾ ਜਾ ਸਕਦਾ ਹੈ।

ਅਰਜ਼ੀ ਕਿਵੇਂ ਦੇਣੀ ਹੈ?

ਤੁਸੀਂ ਇੱਥੇ ਅਰਜ਼ੀ ਦੇ ਸਕਦੇ ਹੋ

ਅਰਜ਼ੀ ਵਿੱਚ ਸਾਰੇ ਸਵਾਲਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ ਅਤੇ ਤੁਰੰਤ ਮੁਲਾਂਕਣ ਅਤੇ ਗਰਾਂਟ ਦੇ ਭੁਗਤਾਨ ਨੂੰ ਯਕੀਨੀ ਬਨਾਉਣ ਲਈ ਕਿਸੇ ਵੀ ਬੇਨਤੀ ਕੀਤੇ ਦਸਤਾਵੇਜ਼ਾਂ ਨੂੰ ਨਾਲ ਨੱਥੀ ਕੀਤਾ ਜਾਣਾ ਚਾਹੀਦਾ ਹੈ।

ਜੇ ਤੁਹਾਨੂੰ ਹੋਰ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਜਾਂ 13 22 15 ਉੱਤੇ Business Victoria ਦੀ ਹੌਟਲਾਈਨ ਨੂੰ ਫੋਨ ਕਰੋ। ਜੇ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ TIS National ਨੂੰ 131 450 ਉੱਤੇ ਫੋਨ ਕਰੋ ਅਤੇ Business Victoria ਹੌਟਲਾਈਨ ਵਾਸਤੇ ਪੁੱਛੋ।

ਹੁਣ ਅਰਜ਼ੀ ਦਿਓ

Close quick view window