Skip to content


ਇਕੱਲੇ ਵਪਾਰੀ ਲਈ ਸਹਾਇਤਾ ਫੰਡ (Sole Trader Support Fund)

ਇਕੱਲੇ ਵਪਾਰੀਆਂ ਨੂੰ ਉਹਨਾਂ ਦੇ ਗੈਰ-ਰੁਜ਼ਗਾਰੀ ਕਾਰੋਬਾਰਾਂ ਨੂੰ COVID ਨਾਰਮਲ (COVID Normal) ਵਿੱਚ ਤਬਦੀਲ ਕਰਨ ਵਿੱਚ ਮਦਦ ਕਰਨ ਲਈ ਗਰਾਂਟਾਂ

ਝਲਕ

100 ਮਿਲੀਅਨ ਡਾਲਰ ਦਾ ਇਕੱਲੇ ਵਪਾਰੀ ਲਈ ਸਹਾਇਤਾ ਫੰਡ ਪ੍ਰੋਗਰਾਮ ਵਿਕਟੋਰੀਆ ਦੇ ਇਕੱਲੇ ਵਪਾਰੀਆਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ ਜੋ ਵਿਸ਼ੇਸ਼ ਖੇਤਰਾਂ ਦੇ ਅੰਦਰ ਵਪਾਰਕ ਇਮਾਰਤਾਂ ਜਾਂ ਸਥਾਨਾਂ ਵਿੱਚੋਂ ਕਰਮਚਾਰੀਆਂ ਤੋਂ ਬਿਨਾਂ ਕੰਮ ਕਰਦੇ ਹਨ।

ਮੁੜ ਖੋਲ੍ਹਣ ਵਾਸਤੇ ਵਿਕਟੋਰੀਆ ਦੀ ਯੋਜਨਾ (Victoria’s roadmap for reopening) COVID ਨਾਰਮਲ (COVID Normal) ਵੱਲ ਸਥਿਰ, ਸੁਰੱਖਿਅਤ ਅਤੇ ਟਿਕਾਊ ਕਦਮਾਂ ਦੀ ਰੂਪ-ਰੇਖਾ ਉਲੀਕਦੀ ਹੈ। ਯੋਗ ਇਕੱਲੇ ਵਪਾਰੀ ਜੋ ਕਰੋਨਾਵਾਇਰਸ ਦੀਆਂ ਪਾਬੰਦੀਆਂ ਤੋਂ ਪ੍ਰਭਾਵਿਤ ਹਨ, ਨੂੰ 3000 ਡਾਲਰ ਦੀ ਗਰਾਂਟ ਮਿਲੇਗੀ, ਜਿਸ ਨੂੰ ਉਹਨਾਂ ਦੇ ਉਪਰਲੇ ਖ਼ਰਚਿਆਂ ਵਾਸਤੇ ਵਰਤਿਆ ਜਾ ਸਕਦਾ ਹੈ।

ਅਰਜੀਆਂ ਉਸ ਵਕਤ ਤਕ ਖੁੱਲੀਆਂ ਰਹਿਣਗੀਆਂ ਜਦੋਂ ਤਕ ਜਾਂ ਤਾਂ ਧਨ ਰਾਸ਼ੀ (ਫੰਡ) ਖਤਮ ਨਹੀਂ ਹੋ ਜਾਂਦੀ,  ਜਾਂ 30 ਦਸੰਬਰ 2020 ਦੀ ਰਾਤ 11.59pm ਵਜੇ, ਇਨ੍ਹਾਂ ਵਿੱਚੋਂ ਜੋ ਵੀ ਪਹਿਲਾਂ ਹੋ ਜਾਵੇ।

ਅਕਸਰ ਪੁੱਛੇ ਜਾਣ ਵਾਲੇ ਸਵਾਲ (FAQ)

ਕੌਣ ਯੋਗ ਹੈ?

 • ਉਹ ਕਾਰੋਬਾਰ ਜੋ ਮੈਲਬੌਰਨ ਮਹਾਂਨਗਰ ਵਿੱਚ ਕੰਮ ਕਰਦੇ ਹਨ
 • ਬਿਨਾਂ ਕਰਮਚਾਰੀਆਂ ਵਾਲੇ ਕਾਰੋਬਾਰ ਅਤੇ
 • ਉਹ ਕਾਰੋਬਾਰ ਜੋ ਕਿਸੇ ਯੋਗ ਖੇਤਰ ਵਿੱਚ ਕੰਮ ਕਰਦੇ ਹਨ, ਜੋ ਪਾਬੰਦੀ ਅਧੀਨ, ਭਾਰੀ ਪਾਬੰਦੀਸ਼ੁਦਾ ਅਧੀਨ ਜਾਂ ਬੰਦ ਹਨ, ਅਤੇ ਜਿੰਨ੍ਹਾਂ ਵਾਸਤੇ ‘ਮੈਲਬੌਰਨ ਮਹਾਂਨਗਰ ਵਿੱਚ ਅਸੀਂ ਕਿਵੇਂ ਕੰਮ ਕਰਦੇ ਹਾਂ’ ਯੋਜਨਾ ਵਿੱਚ ਪਹਿਲੇ ਅਤੇ ਦੂਜੇ ਪੜਾਵਾਂ ਦੇ ਵਿੱਚ ਪਾਬੰਦੀਆਂ ਘੱਟ ਨਹੀਂ ਹੋ ਰਹੀਆਂ ਹਨ।

ਜੇ ਤੁਹਾਡਾ ਕਾਰੋਬਾਰ ਖੇਤਰੀ ਵਿਕਟੋਰੀਆ ਵਿੱਚ ਸਥਿੱਤ ਹੈ, ਤਾਂ ਤੁਸੀਂ ਕਿਸੇ ਗਰਾਂਟ ਵਾਸਤੇ ਯੋਗ ਹੋ ਸਕਦੇ ਹੋ ਜੇਕਰ ਤੁਸੀਂ ਕਿਸੇ ਯੋਗ ਖੇਤਰ ਵਿੱਚ ਕੰਮ ਕਰਦੇ ਹੋ ਜੋ ਕਿ ਅਸੀਂ ਖੇਤਰੀ ਵਿਕਟੋਰੀਆ ਵਿੱਚ ਕਿਵੇਂ ਕੰਮ ਕਰਦੇ ਹਾਂ ਯੋਜਨਾ ਵਿੱਚ ਪਾਬੰਦੀ ਅਧੀਨ, ਭਾਰੀ ਪਾਬੰਦੀਸ਼ੁਦਾ ਅਧੀਨ ਜਾਂ ਬੰਦ ਹੈ।

ਕਿਸੇ ਗਰਾਂਟ ਵਾਸਤੇ ਯੋਗ ਹੋਣ ਲਈ ਯੋਗ ਖੇਤਰਾਂ ਵਿੱਚ ਕਾਰੋਬਾਰਾਂ ਨੂੰ Business Victoria ਵੈਬਸਾਈਟ ਉੱਤੇ ਸੂਚੀਬੱਧ ਪ੍ਰੋਗਰਾਮ ਦੇ ਹੋਰ ਮਾਪਦੰਡਾਂ ਨੂੰ ਵੀ ਪੂਰਾ ਕਰਨਾ ਚਾਹੀਦਾ ਹੈ।

ਕਾਰੋਬਾਰ ਇਸ ਪ੍ਰੋਗਰਾਮ ਦੇ ਤਹਿਤ ਫੰਡ ਸਹਾਇਤਾ ਵਾਸਤੇ ਯੋਗ ਨਹੀਂ ਹਨ, ਜੇਕਰ ਉਹਨਾਂ ਨੂੰ Business Support Fund, Business Support Fund – Expansion, ਕਾਰੋਬਾਰ ਸਹਾਇਤਾ ਫੰਡ ਦੇ ਤੀਸਰੇ ਗੇੜ ਜਾਂ Licensed Hospitality Venue Fund ਦੇ ਅਧੀਨ ਕੋਈ ਗਰਾਂਟ ਪ੍ਰਾਪਤ ਹੋਈ ਹੈ।

ਇਸ ਪ੍ਰੋਗਰਾਮ ਤੋਂ ਕਿੰਨੀ ਰਕਮ ਦੀਆਂ ਗਰਾਂਟਾਂ ਮਿਲਦੀਆਂ ਹਨ?

ਯੋਗ ਇਕੱਲੇ ਵਪਾਰੀਆਂ ਨੂੰ ਕੁੱਲ 3,000 ਡਾਲਰ ਦੀ ਗਰਾਂਟ ਮਿਲੇਗੀ।

ਗਰਾਂਟ ਪ੍ਰਾਪਤ ਕਰਨ ਵਾਲੇ ਫੰਡਾਂ ਨੂੰ ਕਿਵੇਂ ਖਰਚ ਕਰ ਸਕਦੇ ਹਨ?

ਗਰਾਂਟਾਂ ਦੀ ਵਰਤੋਂ ਕਾਰੋਬਾਰ ਦੇ ਉਪਰਲੇ ਖਰਚਿਆਂ, ਜਿਵੇਂ ਕਿ ਬਿੱਲਾਂ ਜਾਂ ਕਿਰਾਏ ਦਾ ਭੁਗਤਾਨ ਕਰਨ ਵਿੱਚ ਸਹਾਇਤਾ ਕਰਨ ਲਈ ਕੀਤੀ ਜਾ ਸਕਦੀ ਹੈ।

ਗਰਾਂਟਾਂ ਦੀ ਵਰਤੋਂ ਇਹਨਾਂ ਵਾਸਤੇ ਭੁਗਤਾਨ ਕਰਨ ਲਈ ਵੀ ਕੀਤੀ ਜਾ ਸਕਦੀ ਹੈ:

 • ਕਾਰੋਬਾਰੀ ਯੋਜਨਾਬੰਦੀ ਵਿੱਚ ਸਹਾਇਤਾ ਕਰਨ ਲਈ ਵਿੱਤੀ, ਕਨੂੰਨੀ ਜਾਂ ਹੋਰ ਸਲਾਹ ਲੈਣਾ
 • ਮੰਡੀਕਰਨ ਅਤੇ ਸੰਚਾਰ ਸਰਗਰਮੀਆਂ ਰਾਹੀਂ ਕਾਰੋਬਾਰ ਦਾ ਵਿਕਾਸ ਕਰਨਾ, ਜਾਂ
 • ਕਾਰੋਬਾਰ ਦੇ ਸੰਚਾਲਨ ਨਾਲ ਸਬੰਧਿਤ ਕੋਈ ਹੋਰ ਸਹਾਇਤਾ ਵਾਲੀਆਂ ਸਰਗਰਮੀਆਂ।

ਅਰਜ਼ੀਆਂ ਦੇਣ ਵਾਲਿਆਂ ਨੂੰ ਕਿਹੜੇ ਸਬੂਤ ਪ੍ਰਦਾਨ ਕਰਵਾਉਣ ਦੀ ਲੋੜ ਹੈ?

ਤੁਹਾਨੂੰ ਲਾਜ਼ਮੀ ਤੌਰ ਉੱਤੇ ਇਹ ਪ੍ਰਦਾਨ ਕਰਵਾਉਣਾ ਚਾਹੀਦਾ ਹੈ:

 • ਤੁਹਾਡਾ ਆਸਟ੍ਰੇਲੀਅਨ ਬਿਜ਼ਨਸ ਨੰਬਰ (ABN) ਜੋ ਲਾਜ਼ਮੀ ਤੌਰ ਉੱਤੇ ਤੁਹਾਡੇ ਮੁੱਢਲੇ ਕਾਰੋਬਾਰ ਦੇ ਸਹੀ ਆਸਟ੍ਰੇਲੀਆਈ ਅਤੇ ਨਿਊਜ਼ੀਲੈਂਡ ਸਟੈਂਡਰਡ ਇੰਡਸਟਰੀਅਲ ਵਰਗੀਕਰਨ (ANZSIC) ਨਾਲ ਲਿੰਕ ਕੀਤਾ ਜਾਣਾ ਚਾਹੀਦਾ ਹੈ।
 • ਤੁਹਾਡਾ ਸਭ ਤੋਂ ਹਾਲੀਆ JobKeeper ਬਿਜ਼ਨਸ ਮਹੀਨਾਵਾਰ ਘੋਸ਼ਣਾ ਰਸੀਦ ਪਛਾਣ ਨੰਬਰ (Receipt ID) ਜਾਂ ਦਾਖਲਾ ਪਛਾਣ ਨੰਬਰ (Enrolment ID) ਜੋ ਕਿ Australian Taxation Office ਦੇ ਬਿਜ਼ਨਸ ਪੋਰਟਲ ਤੋਂ ਬਣਾਇਆ ਗਿਆ ਹੈ ਜੋ ਵਿਖਾਉਂਦਾ ਹੈ ਕਿ ਕਾਰੋਬਾਰ ਨੂੰ ਭੁਗਤਾਨ ਪ੍ਰਾਪਤ ਹੋਇਆ ਹੈ।
 • ਹੇਠਾਂ ਲਿਖੇ ਅਨੁਸਾਰ ਤੁਹਾਡੀ ਵਪਾਰਕ ਇਮਾਰਤ ਜਾਂ ਸਥਾਨ ਦਾ ਸਬੂਤ:
  • ਜੇ ਤੁਸੀਂ ਕਿਰਾਏਦਾਰ ਹੋ – ਛੇ ਮਹੀਨੇ ਜਾਂ ਇਸ ਤੋਂ ਵਧੇਰੇ ਸਮੇਂ ਲਈ ਵਪਾਰਕ ਕਿਰਾਏ ਦਾ ਵਰਤਮਾਨ ਇਕਰਾਰਨਾਮਾ
  • ਜੇ ਤੁਸੀਂ ਲਾਇਸੰਸਧਾਰਕ ਹੋ – ਵਰਤਮਾਨ ਵਪਾਰਕ ਲੀਜ਼ ਜਾਂ ਛੇ ਮਹੀਨੇ ਜਾਂ ਇਸ ਤੋਂ ਵਧੇਰੇ ਸਮੇਂ ਤੱਕ ਦਾ ਮਿਲਦਾ ਜੁਲਦਾ ਇਕਰਾਰਨਾਮਾ
  • ਜੇ ਤੁਸੀਂ ਵਪਾਰਕ ਇਮਾਰਤ ਦੇ ਮਾਲਕ/ਕਬਜ਼ੇ ਵਾਲੇ ਹੋ – 2019-20 ਜਾਂ 2020-21 ਕੌਂਸਿਲ ਰੇਟਾਂ ਦਾ ਨੋਟਿਸ
  • ਜੇ ਤੁਸੀਂ ਕੋਈ ਪੰਜੀਕਿਰਤ ' ਭੋਜਨ ਦੇ ਤੁਰੇ ਫਿਰਦੇ ਕਾਰੋਬਾਰ' ਹੋ – Streatrader Statement of Trade ਅਤੇ ਕਿਸੇ ਸਥਾਨਕ ਸਰਕਾਰ, VicRoads ਜਾਂ ਕਿਸੇ ਹੋਰ ਵਪਾਰਕ ਇਕਰਾਰਨਾਮੇ ਦੁਆਰਾ, ਘੱਟੋ ਘੱਟ ਛੇ ਮਹੀਨਿਆਂ ਵਾਸਤੇ ਕਿਸੇ ਵਿਸ਼ੇਸ਼ ਸਥਾਨ(ਨਾਂ) ਦੀ ਵਰਤੋਂ ਕਰਨ ਲਈ ਜਾਰੀ ਕੀਤਾ ਗਿਆ, ਸੜਕ ਕਿਨਾਰੇ ਵਪਾਰ ਕਰਨ ਵਾਲਾ ਵਰਤਮਾਨ ਪਰਮਿਟ (Roadside Trading Permit) ਹੈ।

ਤੁਹਾਨੂੰ ਲਾਜ਼ਮੀ ਤੌਰ ਤੇ ਇਹ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਤੁਹਾਡੀ ABN ਪੰਜੀਕਰਨ ਜਾਣਕਾਰੀ ਅਤੇ, ਜਿੱਥੇ ਲੋੜ ਹੋਵੇ, ਕਿਸੇ ਹੋਰ ਸਬੰਧਿਤ ਨਿਗਰਾਨ ਦੇ ਕੋਲ ਪੰਜੀਕਰਨ, ਅਰਜ਼ੀ ਦੇ ਸਮੇਂ ਨਵੀਨਤਮ ਹੋਵੇ।

ਇਸ ਪ੍ਰੋਗਰਾਮ ਵਾਸਤੇ ਕੌਣ ਯੋਗ ਨਹੀਂ ਹੈ?

ਤੁਹਾਡਾ ਕਾਰੋਬਾਰ ਯੋਗ ਨਹੀਂ ਹੈ ਜੇਕਰ:

 • ਤੁਹਾਨੂੰ Business Support Fund, Business Support Fund-Expansion, ਕਾਰੋਬਾਰ ਸਹਾਇਤਾ ਫੰਡ 3 (Business Support Fund 3) ਜਾਂ Licensed Hospitality Venue Fund ਪ੍ਰੋਗਰਾਮਾਂ ਤਹਿਤ ਗਰਾਂਟ ਪ੍ਰਾਪਤ ਹੋਈ ਹੈ
 • ਤੁਹਾਡਾ ਕਾਰੋਬਾਰ ਇੱਕ ਟਰੱਸਟ, ਕੰਪਨੀ ਜਾਂ ਭਾਈਵਾਲੀ ਹੈ
 • ਤੁਸੀਂ ਇਕੱਲੇ ਵਪਾਰੀ ਹੋ ਅਤੇ ਤੁਸੀਂ ਕਿਸੇ ਵਪਾਰਕ ਇਮਾਰਤ ਜਾਂ ਸਥਾਨ ਤੋਂ ਕੰਮ ਨਹੀਂ ਕਰਦੇ ਹੋ
 • ਤੁਸੀਂ ਮੈਲਬੌਰਨ ਮਹਾਂਨਗਰ ਵਿੱਚ ਗੈਰ-ਰੁਜ਼ਗਾਰੀ ਇਕੱਲੇ ਵਪਾਰੀ ਹੋ ਜੋ ਕਿਅਸੀਂ ਮੈਲਬੌਰਨ ਮਹਾਂਨਗਰ ਵਿੱਚ ਕਿਵੇਂ ਕੰਮ ਕਰਦੇ ਹਾਂ।’ How we work in metropolitan Melbourne ਦੇ ਪਹਿਲੇ ਕਦਮ ਵਿੱਚ COVIDSafe ਯੋਜਨਾ ਦੇ ਨਾਲ ਖੋਲ੍ਹਣ ਦੇ ਯੋਗ ਹੈ
 • ਤੁਸੀਂ ਮੈਲਬੌਰਨ ਮਹਾਂਨਗਰ ਵਿੱਚ ਗੈਰ-ਰੁਜ਼ਗਾਰੀ ਇਕੱਲੇ ਵਪਾਰੀ ਹੋ, ਜੋ ਉਹਨਾਂ ਖੇਤਰਾਂ ਵਿੱਚ ਕੰਮ ਕਰ ਰਹੇ ਹਨ, ਜਿੰਨ੍ਹਾਂ ਵਾਸਤੇ ਅਸੀਂ ਮੈਲਬੌਰਨ ਮਹਾਂਨਗਰ ਵਿੱਚ ਕਿਵੇਂ ਕੰਮ ਕਰਦੇ ਹਾਂ How we work in metropolitan Melbourne ਦੇ ਦੂਜੇ ਕਦਮ ਵਿੱਚ ਪਾਬੰਦੀਆਂ ਘੱਟ ਹੋ ਰਹੀਆਂ ਹਨ
 • ਤੁਸੀਂ ਖੇਤਰੀ ਵਿਕਟੋਰੀਆ ਵਿੱਚ ਇੱਕ ਗੈਰ-ਰੁਜ਼ਗਾਰੀ ਇਕੱਲੇ ਵਪਾਰੀ ਹੋ ਜੋ ਕਿ ਅਸੀਂ ਖੇਤਰੀ ਵਿਕਟੋਰੀਆ ਵਿੱਚ ਕਿਵੇਂ ਕੰਮ ਕਰਦੇ ਹਾਂ। How we work in regional Victoria ਯੋਜਨਾ ਦੇ ਦੂਜੇ ਪੜਾਅ ਵਿੱਚ COVIDSafe ਯੋਜਨਾ ਨਾਲ ਦੁਬਾਰਾ ਖੋਲ੍ਹਣ ਦੇ ਯੋਗ ਹਨ

ਅਯੋਗ ਕਾਰੋਬਾਰ ਵਿਕਟੋਰੀਆ ਦੇ ਸਰਕਾਰ ਦੇ ਕਾਰੋਬਾਰੀ ਲਚਕਦਾਰਤਾ ਪੈਕੇਜ (Business Resilience Package) ਤੋਂ ਹੋਰ ਸਹਾਇਤਾ ਤੱਕ ਪਹੁੰਚ ਕਰਨ ਦੇ ਯੋਗ ਹੋ ਸਕਦੇ ਹਨ। ਤੁਹਾਡੇ ਕਾਰੋਬਾਰ ਵਾਸਤੇ ਸਹਾਇਤਾ ਬਾਰੇ ਵਧੇਰੇ ਜਾਣਕਾਰੀ Business Victoria ਕਰੋਨਾਵਾਇਰਸ (COVID-19) ਕਾਰੋਬਾਰੀ ਜਾਣਕਾਰੀ ਪੰਨੇ ਉੱਤੇ ਵੀ ਉਪਲਬਧ ਹੈ।

ਮੈਂ ਅਰਜ਼ੀ ਕਿਵੇਂ ਦੇਵਾਂ?

ਤੁਹਾਨੂੰ ਲਾਜ਼ਮੀ ਤੌਰ ਤੇ Business Victoria ਦੀ ਵੈੱਬਸਾਈਟ ਰਾਹੀਂ ਅਰਜ਼ੀ ਔਨਲਾਈਨ ਜਮ੍ਹਾਂ ਕਰਵਾਉਣੀ ਚਾਹੀਦੀ ਹੈ।

ਅਰਜ਼ੀ ਫਾਰਮ ਵਿੱਚ ਸਾਰੇ ਸਵਾਲਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਸਮੇਂ ਸਿਰ ਮੁਲਾਂਕਣ ਅਤੇ ਭੁਗਤਾਨ ਨੂੰ ਯਕੀਨੀ ਬਣਾਉਣ ਲਈ ਸਾਰੇ ਬੇਨਤੀ ਕੀਤੇ ਦਸਤਾਵੇਜ਼ਾਂ ਨੂੰ ਨਾਲ ਨੱਥੀ ਕਰਦੇ ਹੋ।

ਅਧੂਰੀ ਜਾਂ ਗਲਤ ਜਾਣਕਾਰੀ ਦੇਰੀਆਂ ਅਤੇ, ਕੁਝ ਮਾਮਲਿਆਂ ਵਿੱਚ, ਅਯੋਗ ਮੁਲਾਂਕਣ ਦਾ ਕਾਰਨ ਬਣ ਸਕਦੀ ਹੈ।

ਅਰਜ਼ੀਆਂ ਕਦੋਂ ਬੰਦ ਹੋਣੀਆਂ ਹਨ?

ਜਦੋਂ ਫੰਡ ਖਤਮ ਹੋ ਜਾਣਗੇ ਤਾਂ ਅਰਜ਼ੀਆਂ ਬੰਦ ਹੋ ਜਾਣਗੀਆਂ।

ਮੈਂ ਆਪਣੀ ਅਰਜ਼ੀ ਨੂੰ ਪੂਰਾ ਕਰਨ ਲਈ ਵਧੇਰੇ ਜਾਣਕਾਰੀ ਜਾਂ ਮਦਦ ਕਿੱਥੋਂ ਪ੍ਰਾਪਤ ਕਰ ਸਕਦਾ ਹਾਂ?

ਅਗਲੇਰੀ ਸਹਾਇਤਾ ਵਾਸਤੇ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਜਾਂ Business Victoria ਹੌਟਲਾਈਨ ਨੂੰ 13 22 15 ਉੱਤੇ ਫੋਨ ਕਰੋ।

ਜੇ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ, ਤਾਂ ਕਿਰਪਾ ਕਰਕੇ TIS National ਨੂੰ 13 14 50 ਉੱਤੇ ਫੋਨ ਕਰੋ ਅਤੇ Business Victoria ਹੌਟਲਾਈਨ (13 22 15) ਵਾਸਤੇ ਪੁੱਛੋ। ਇਹ ਸੇਵਾ ਆਸਟ੍ਰੇਲੀਆ ਵਿੱਚ ਕਿਸੇ ਵੀ ਵਿਅਕਤੀ ਜਾਂ ਸੰਸਥਾ ਵਾਸਤੇ ਉਪਲਬਧ ਹੈ ਜਿਸ ਨੂੰ ਅਨੁਵਾਦ ਕਰਵਾਉਣ ਅਤੇ ਦੁਭਾਸ਼ੀਆ ਸੇਵਾਵਾਂ ਦੀ ਲੋੜ ਹੁੰਦੀ ਹੈ।

ਕੀ ਗੈਰ-ਰੁਜ਼ਗਾਰੀ ਕਾਰੋਬਾਰਾਂ ਵਾਸਤੇ ਹੋਰ ਦੂਸਰੇ ਸਹਾਇਤਾ ਪ੍ਰੋਗਰਾਮ ਹਨ?

ਵਿਕਟੋਰੀਆ ਸਰਕਾਰ ਦੇ ਕਾਰੋਬਾਰੀ ਲਚਕਦਾਰਤਾ ਪੈਕੇਜ (Business Resilience Package) ਵਿੱਚ ਉਹਨਾਂ ਕਾਰੋਬਾਰਾਂ ਵਾਸਤੇ ਹੋਰ ਸਹਾਇਤਾ ਪ੍ਰੋਗਰਾਮ ਸ਼ਾਮਲ ਹਨ, ਜਿੰਨ੍ਹਾਂ ਉਪਰ ਕਰੋਨਾਵਾਇਰਸ (COVID-19) ਦੇ ਫੈਲਣ ਨੂੰ ਹੌਲੀ ਕਰਨ ਲਈ ਲਗਾਈਆਂ ਗਈਆਂ ਪਾਬੰਦੀਆਂ ਦੁਆਰਾ ਪ੍ਰਭਾਵ ਪਿਆ ਹੈ।

Partners in Wellbeing ਹੌਟਲਾਈਨ ਰਾਹੀਂ ਕੇਵਲ ਵਪਾਰੀਆਂ ਵਾਸਤੇ ਵਧੀਕ ਸਹਾਇਤਾ 1300 375 330 ਉੱਤੇ ਉਪਲਬਧ ਹੈ, ਜੋ ਤਣਾਅ ਗ੍ਰਸਤ ਅਤੇ ਬੇਬਸੀ ਮਹਿਸੂਸ ਕਰ ਰਹੇ ਹਨ।

Business Victoria ਕਰੋਨਾਵਾਇਰਸ (COVID-19) ਕਾਰੋਬਾਰੀ ਜਾਣਕਾਰੀ ਪੰਨਾ ਕਾਰੋਬਾਰਾਂ ਵਾਸਤੇ ਹੋਰ ਸਹਾਇਤਾ ਅਤੇ ਸਰੋਤਾਂ ਬਾਰੇ ਜਾਣਕਾਰੀ ਵੀ ਪ੍ਰਦਾਨ ਕਰਦਾ ਹੈ।

Close quick view window