Skip to content


ਬਾਹਰਵਾਰ ਖਾਣਾ ਅਤੇ ਮਨੋਰੰਜਨ

ਬਾਹਰਵਾਰ ਖਾਣੇ ਅਤੇ ਮਨੋਰੰਜਨ ਦੇ ਅਨੁਕੂਲ ਢਲਣ ਲਈ ਕਾਰੋਬਾਰਾਂ ਦੀ ਸਹਾਇਤਾ ਕਰਨ ਲਈ ਗਰਾਂਟਾਂ.

ਝਲਕ

58 ਮਿਲੀਅਨ ਡਾਲਰ ਦਾ ਬਾਹਰਵਾਰ ਖਾਣਾ ਅਤੇ ਮਨੋਰੰਜਨ ਪੈਕੇਜ (Outdoor Eating and Entertainment Package) ਗਰਾਂਟਾਂ ਦਾ ਪ੍ਰੋਗਰਾਮ ਕਾਰੋਬਾਰਾਂ ਨੂੰ COVID Normal ਵਾਸਤੇ ਬਾਹਰਵਾਰ ਖਾਣੇ ਦੀਆਂ ਸੁਰੱਖਿਅਤ ਥਾਵਾਂ ਦੀ  ਤਿਆਰੀ ਕਰਨ ਵਿੱਚ ਮਦਦ ਕਰੇਗਾ।

ਇਹ ਗਰਾਂਟਾਂ ਮਹਿਮਾਨ ਨਿਵਾਜ਼ੀ (ਹੌਸਪਿਟੈਲਟੀ) ਕਾਰੋਬਾਰਾਂ ਜਿਵੇਂ ਕਿ ਰੈਸਟੋਰੈਂਟਾਂ, ਕੈਫੇ, ਪੱਬਾਂ/ਟੇਵਰਨਾਂ, ਬਾਰਾਂ, ਕਲੱਬਾਂ, ਅਤੇ ਭੋਜਨ ਲੈ ਕੇ ਜਾਣ ਵਾਲੇ ਸਥਾਨਾਂ ਵਾਸਤੇ ਉਪਲਬਧ ਹਨ, ਤਾਂ ਜੋ ਉਹਨਾਂ ਨੂੰ ਬਾਹਰਵਾਰ ਖਾਣੇ ਦੇ ਅਨੁਕੂਲ ਹੋਣ ਵਿੱਚ ਮਦਦ ਕੀਤੀ ਜਾ ਸਕੇ।

ਯੋਗ ਕਾਰੋਬਾਰ ਨਵੇਂ ਜਾਂ ਵਿਸਥਾਰ ਵਾਲੇ ਬਾਹਰਵਾਰ ਖਾਣੇ ਜਾਂ ਮਨੋਰੰਜਨ ਨਾਲ ਜੁੜੇ ਸਾਜ਼ੋ-ਸਾਮਾਨ, ਸਿਖਲਾਈ ਅਤੇ ਮੰਡੀਕਰਨ ਵਾਸਤੇ ਭੁਗਤਾਨ ਕਰਨ ਲਈ 5,000 ਡਾਲਰ ਦੀ ਗਰਾਂਟ ਵਾਸਤੇ ਅਰਜ਼ੀ ਦੇ ਸਕਦੇ ਹਨ।

ਹੁਣੇ ਅਰਜ਼ੀ ਦਿਓ

ਕੌਣ ਯੋਗ ਹੈ?

  • ਵਿਕਟੋਰੀਆ ਵਿੱਚ ਸਿਟੀ ਆਫ ਮੈਲਬੋਰਨ ਤੋਂ ਬਾਹਰਲੇ ਕਾਰੋਬਾਰ
  • ਕਰਮਚਾਰੀਆਂ ਵਾਲੇ ਕਾਰੋਬਾਰ
  • WorkSafe ਨਾਲ ਪੰਜੀਕਿਰਤ ਕਾਰੋਬਾਰ
  • ਉਹ ਕਾਰੋਬਾਰ ਜਿੰਨ੍ਹਾਂ ਕੋਲ Food Act 1984 (Vic) ਅਤੇ/ਜਾਂ ਵਰਤਮਾਨ ਸ਼ਰਾਬ ਲਾਇਸੰਸ ਦੇ ਅਧੀਨ ਪੰਜੀਕਰਨ ਦਾ ਵੈਧ Class 2 or 3 Service Sector Certificate of Registration ਹੈ।

ਯੋਗ ਕਾਰੋਬਾਰਾਂ ਨੂੰ ਪ੍ਰੋਗਰਾਮ ਦੇ ਹੋਰ ਮਾਪਦੰਡਾਂ ਨੂੰ ਵੀ ਪੂਰਾ ਕਰਨਾ ਚਾਹੀਦਾ ਹੈ, ਜੋ Business Victoria website ਉੱਤੇ ਪ੍ਰੋਗਰਾਮ ਪੰਨੇ ਦੇ ਉੱਤੇ ਸੂਚੀਬੱਧ ਹਨ।

ਸਿਟੀ ਆਫ ਮੈਲਬੌਰਨ ਵਿੱਚਲੇ ਕਾਰੋਬਾਰ ਇਸ ਪ੍ਰੋਗਰਾਮ ਦੇ ਅਧੀਨ ਯੋਗ ਨਹੀਂ ਹਨ। ਇਹਨਾਂ ਨੂੰ ਸਿਟੀ ਆਫ ਮੈਲਬੌਰਨ ਦੇ ਮੈਲਬੌਰਨ ਸ਼ਹਿਰ ਮੁੜ ਬਹਾਲੀ ਫੰਡ (Melbourne City Recovery Fund) ਤੋਂ ਗਰਾਂਟਾਂ ਦੁਆਰਾ ਸਹਾਇਤਾ ਦਿੱਤੀ ਜਾਂਦੀ ਹੈ।

ਇਸ ਪ੍ਰੋਗਰਾਮ ਤੋਂ ਕਿੰਨੀਆਂ ਗਰਾਂਟਾਂ ਮਿਲਦੀਆਂ ਹਨ?

ਯੋਗ ਕਾਰੋਬਾਰਾਂ ਨੂੰ ਕੁੱਲ 5,000 ਡਾਲਰ ਦੀ ਗਰਾਂਟ ਮਿਲੇਗੀ।

ਗਰਾਂਟ ਪ੍ਰਾਪਤ ਕਰਤਾ ਫੰਡਾਂ ਨੂੰ ਕਿਵੇਂ ਖਰਚ ਕਰ ਸਕਦੇ ਹਨ?

ਗਰਾਂਟਾਂ ਦੀ ਵਰਤੋਂ ਇਹਨਾਂ ਚੀਜ਼ਾਂ ਵਾਸਤੇ ਭੁਗਤਾਨ ਕਰਨ ਲਈ ਕੀਤੀ ਜਾ ਸਕਦੀ ਹੈ ਜਿਵੇਂ ਕਿ:

  • ਬਾਹਰਵਾਰ ਖਾਣੇ ਵਾਸਤੇ ਸਾਜ਼ੋ-ਸਾਮਾਨ ਜਿਵੇਂ ਕਿ ਮੇਜ਼ ਅਤੇ ਕੁਰਸੀਆਂ, ਸੁਰੱਖਿਆ ਸਕ੍ਰੀਨਾਂ ਅਤੇ ਛਤਰੀਆਂ
  • COVID-19 ਸੁਰੱਖਿਆ ਮਿਆਰਾਂ ਨੂੰ ਪੂਰਾ ਕਰਨ ਲਈ ਮਾਲਕਾਂ ਅਤੇ ਕਰਮਚਾਰੀਆਂ ਵਾਸਤੇ ਸਿਖਲਾਈ
  • ਬਿਜਲੀ ਦੇ ਛੋਟੇ ਕੰਮ ਜਿਵੇਂ ਕਿ ਬਾਹਰਵਾਰ ਬੱਤੀਆਂ ਅਤੇ ਪਾਵਰ ਪੁਆਇੰਟ ਸਥਾਪਤ ਕਰਨਾ।

ਬਿਨੈਕਾਰਾਂ ਨੂੰ ਕਿਹੜੇ ਸਬੂਤ ਪ੍ਰਦਾਨ ਕਰਵਾਉਣ ਦੀ ਲੋੜ ਹੈ?

ਤੁਹਾਨੂੰ ਲਾਜ਼ਮੀ ਤੌਰ ਤੇ ਇਹ ਪ੍ਰਦਾਨ ਕਰਵਾਉਣਾ ਚਾਹੀਦਾ ਹੈ:

  • ਤੁਹਾਡਾ WorkCover Employer Number
  • Food Act 1984 (Vic) ਦੇ ਅਧੀਨ ਤੁਹਾਡੀ ਕੌਂਸਿਲ ਤੋਂ ਰਜਿਸਟਰੇਸ਼ਨ ਦਾ ਤੁਹਾਡਾ ਵਰਤਮਾਨ ਸਰਟੀਫਿਕੇਟ
  • ਜੇ ਤੁਸੀਂ ਸ਼ਰਾਬ ਵਰਤਾਉਂਦੇ ਹੋ ਤਾਂ ਤੁਹਾਡਾ ਸ਼ਰਾਬ ਦਾ ਵਰਤਮਾਨ ਲਾਇਸੰਸ।

ਮੈਂ ਕਿਵੇਂ ਅਰਜ਼ੀ ਦੇਵਾਂ?

ਤੁਹਾਨੂੰ ਲਾਜ਼ਮੀ ਤੌਰ ਤੇ Business Victoria website ਰਾਹੀਂ ਅਰਜ਼ੀ ਔਨਲਾਈਨ ਜਮ੍ਹਾਂ ਕਰਵਾਉਣੀ ਚਾਹੀਦੀ ਹੈ।

ਅਰਜ਼ੀ ਫਾਰਮ ਵਿੱਚਲੇ ਸਾਰੇ ਸਵਾਲਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ, ਅਤੇ ਸਮੇਂ ਸਿਰ ਮੁਲਾਂਕਣ ਅਤੇ ਭੁਗਤਾਨ ਨੂੰ ਯਕੀਨੀ ਬਨਾਉਣ ਲਈ ਸਾਰੇ ਬੇਨਤੀ ਕੀਤੇ ਦਸਤਾਵੇਜ਼ਾਂ ਨੂੰ ਨਾਲ ਨੱਥੀ ਕੀਤਾ ਜਾਣਾ ਚਾਹੀਦਾ ਹੈ।

ਅਧੂਰੀ ਜਾਂ ਗਲਤ ਜਾਣਕਾਰੀ ਦੇਰੀਆਂ ਅਤੇ, ਕੁਝ ਮਾਮਲਿਆਂ ਵਿੱਚ, ਅਯੋਗ ਮੁਲਾਂਕਣ ਦਾ ਕਾਰਣ ਬਣ ਸਕਦੀ ਹੈ।

ਅਰਜ਼ੀਆਂ ਕਦੋਂ ਬੰਦ ਹੋਣੀਆਂ ਹਨ?

ਅਰਜ਼ੀਆਂ ਉਸ ਸਮੇਂ ਬੰਦ ਹੋ ਜਾਣਗੀਆਂ ਜਦੋਂ ਫੰਡ ਵਰਤੇ ਜਾਂਦੇ ਹਨ, ਜਾਂ 11 ਦਸੰਬਰ 2020 ਨੂੰ 11:59 ਵਜੇ, ਜੋ ਵੀ ਪਹਿਲਾਂ ਹੋਵੇ।

ਮੈਂ ਆਪਣੀ ਅਰਜ਼ੀ ਲਈ ਵਧੇਰੇ ਜਾਣਕਾਰੀ ਜਾਂ ਸਹਾਇਤਾ ਕਿੱਥੋਂ ਪ੍ਰਾਪਤ ਕਰ ਸਕਦਾ ਹਾਂ?

ਅਗਲੇਰੀ ਸਹਾਇਤਾ ਵਾਸਤੇ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਜਾਂ 13 22 15 ਉੱਤੇ Business Victoria ਹੌਟਲਾਈਨ ਨੂੰ ਫੋਨ ਕਰੋ।

ਜੇ ਤੁਹਾਨੂੰ ਕਿਸੇ ਅਨੁਵਾਦਕ ਦੀ ਲੋੜ ਹੈ, ਤਾਂ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) ਨੂੰ 13 14 50 ਉੱਤੇ ਫੋਨ ਕਰੋ ਅਤੇ Business Victoria ਹੌਟਲਾਈਨ (13 22 15) ਵਾਸਤੇ ਪੁੱਛੋ। ਇਹ ਸੇਵਾ ਆਸਟ੍ਰੇਲੀਆ ਵਿੱਚ ਕਿਸੇ ਵੀ ਵਿਅਕਤੀ ਜਾਂ ਸੰਸਥਾ ਵਾਸਤੇ ਉਪਲਬਧ ਹੈ ਜਿਸ ਨੂੰ ਅਨੁਵਾਦ ਅਤੇ ਦੁਭਾਸ਼ੀਆ ਸੇਵਾਵਾਂ ਦੀ ਲੋੜ ਹੁੰਦੀ ਹੈ।

ਕੀ ਵਿਕਟੋਰੀਆ ਦੇ ਕਾਰੋਬਾਰਾਂ ਵਾਸਤੇ ਹੋਰ ਸਹਾਇਤਾ ਪ੍ਰੋਗਰਾਮ ਹਨ?

ਵਿਕਟੋਰੀਆ ਸਰਕਾਰ ਦੇ ਕਾਰੋਬਾਰੀ ਲਚਕਤਾ ਪੈਕੇਜ (Business Resilience Package) ਵਿੱਚ ਉਹਨਾਂ ਕਾਰੋਬਾਰਾਂ ਵਾਸਤੇ ਹੋਰ ਸਹਾਇਤਾ ਪ੍ਰੋਗਰਾਮ ਸ਼ਾਮਲ ਹਨ, ਜਿੰਨ੍ਹਾਂ ਉਪਰ ਕਰੋਨਾਵਾਇਰਸ (COVID-19) ਦੇ ਫੈਲਣ ਨੂੰ ਹੌਲੀ ਕਰਨ ਲਈ ਲਗਾਈਆਂ ਗਈਆਂ ਪਾਬੰਦੀਆਂ ਦੁਆਰਾ ਪ੍ਰਭਾਵ ਪਿਆ ਹੈ।

ਬਿਜ਼ਨਸ ਵਿਕਟੋਰੀਆ ਕਰੋਨਾਵਾਇਰਸ (COVID-19) ਕਾਰੋਬਾਰੀ ਜਾਣਕਾਰੀ ਪੰਨਾ ਕਾਰੋਬਾਰਾਂ ਵਾਸਤੇ ਹੋਰ ਸਹਾਇਤਾ ਅਤੇ ਸਰੋਤਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।

Close quick view window