Skip to content


ਕਾਰੋਬਾਰੀ ਸਹਾਇਤਾ ਫੰਡ (Business Support Fund) – ਗੇੜ 3

ਵਿਕਟੋਰੀਆ ਦੇ ਕਾਰੋਬਾਰਾਂ ਦੀ ਸਹਾਇਤਾ ਕਰਨ ਲਈ ਗਰਾਂਟਾਂ, ਜਿੰਨ੍ਹਾਂ ਨੂੰ COVID ਨਾਰਮਲ (COVID Normal) ਤੱਕ ਲਾਜ਼ਮੀ ਤੌਰ ਉੱਤੇ ਬੰਦ ਰਹਿਣਾ ਪੈਂਦਾ ਹੈ ਜਾਂ ਪਾਬੰਦੀਆਂ ਦੇ ਅਧੀਨ ਕੰਮ ਕਰਨਾ ਪੈਂਦਾ ਹੈ।

ਝਲਕ

ਵਿਕਟੋਰੀਆ ਦੀ ਸਰਕਾਰ ਨੇ ਹਾਲ ਹੀ ਵਿੱਚ ਕਾਰੋਬਾਰੀ ਸਹਾਇਤਾ ਫੰਡ (Business Support Fund) ਦੇ ਤੀਜੇ ਗੇੜ ਦਾ ਐਲਾਨ ਕੀਤਾ ਹੈ – ਇਹ ਯਕੀਨੀ ਬਣਾਉਣ ਲਈ ਕਿ ਕਰੋਨਾਵਾਇਰਸ (COVID-19) ਦੀਆਂ ਪਾਬੰਦੀਆਂ ਤੋਂ ਪ੍ਰਭਾਵਿਤ ਕਾਰੋਬਾਰਾਂ ਨੂੰ ਉਹ ਸਹਾਇਤਾ ਲਗਾਤਾਰ ਮਿਲਦੀ ਰਹਿਣੀ ਚਾਹੀਦੀ ਹੈ, ਜਿਸ ਦੀ ਉਹਨਾਂ ਨੂੰ ਪਾਬੰਦੀਆਂ ਦੇ ਅਧੀਨ ਵਪਾਰ ਚਲਾਉਣ ਲਈ ਲੋੜ ਹੈ।

ਕਾਰੋਬਾਰ ਦੀ ਸਾਲਾਨਾ ਤਨਖਾਹ ਦੇ ਆਧਾਰ ਤੇ ਯੋਗ ਕਾਰੋਬਾਰਾਂ ਨੂੰ 10,000 ਡਾਲਰ, 15,000 ਡਾਲਰ ਜਾਂ 20,000 ਡਾਲਰ ਦੀਆਂ ਗਰਾਂਟਾਂ ਪ੍ਰਾਪਤ ਹੋਣਗੀਆਂ।

ਕੌਣ ਯੋਗ ਹੈ?

ਕਿਸੇ ਉਦਯੋਗ ਖੇਤਰ ਵਿੱਚ ਕੰਮ ਕਰ ਰਹੇ ਕਾਰੋਬਾਰ ਜੋ ਕਿ ਸੀਮਤ, ਬਹੁਤ ਜ਼ਿਆਦਾ ਪ੍ਰਤੀਬੰਧਿਤ ਜਾਂ ਬੰਦ ਹਨ, ਅਤੇ ਜਿਸ ਵਾਸਤੇ ਅਸੀਂ ਕਿਵੇਂ ਕੰਮ ਕਰਦੇ ਹਾਂ (How We Work) ਯੋਜਨਾਵਾਂ ਵਿੱਚ ਪਹਿਲੇ ਅਤੇ ਦੂਜੇ ਕਦਮਾਂ ਦੇ ਵਿੱਚਕਾਰ ਪਾਬੰਦੀਆਂ ਨੂੰ ਘੱਟ ਨਹੀਂ ਕੀਤਾ ਜਾ ਰਿਹਾ ਹੈ।

ਯੋਗ ਖੇਤਰਾਂ ਦੀ ਇਕ ਪੂਰੀ ਸੂਚੀ Business Victoria website ਉੱਤੇ ਉਪਲਬਧ ਹੈ।

ਉਹ ਕਾਰੋਬਾਰ ਜਿੰਨ੍ਹਾਂ ਨੂੰ ਲਾਇਸੰਸਸ਼ੁਦਾ ਹੌਸਪੀਟੈਲਿਟੀ ਕੰਮ ਵਾਲੀ ਜਗ੍ਹਾ ਪ੍ਰੋਗਰਾਮ (Licensed Hospitality Venues grant program) ਤੋਂ ਗਰਾਂਟ ਮਿਲੀ ਹੈ, ਉਹ ਇਸ ਪ੍ਰੋਗਰਾਮ ਤੋਂ ਗਰਾਂਟ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ।

ਇਸ ਪ੍ਰੋਗਰਾਮ ਤੋਂ ਕਿੰਨੀਆਂ ਗਰਾਂਟਾਂ ਮਿਲ ਸਕਦੀਆਂ ਹਨ?

10 ਮਿਲੀਅਨ ਡਾਲਰ ਤੱਕ ਦੀ ਸਾਲਾਨਾ ਤਨਖਾਹ ਵਾਲੇ ਯੋਗ ਕਾਰੋਬਾਰਾਂ ਨੂੰ ਇਹ ਪ੍ਰਾਪਤ ਹੋਵੇਗਾ:

 • 10,000 ਡਾਲਰ ਜੇ ਇਸਦੀ ਸਾਲਾਨਾ ਤਨਖਾਹ 650,000 ਡਾਲਰ ਤੋਂ ਘੱਟ ਹੈ ਤਾਂ
 • 15,000 ਡਾਲਰ ਜੇ ਇਸਦੀ ਸਾਲਾਨਾ ਤਨਖਾਹ 650,000 ਡਾਲਰ ਤੋਂ ਵੱਧ ਅਤੇ 3 ਮਿਲੀਅਨ ਡਾਲਰ ਤੋਂ ਘੱਟ ਹੈ
 • ਜੇ ਇਸ ਦੀ ਸਾਲਾਨਾ ਤਨਖਾਹ 3 ਮਿਲੀਅਨ ਡਾਲਰ ਤੋਂ 10 ਮਿਲੀਅਨ ਡਾਲਰ ਤੱਕ ਹੈ ਤਾਂ 20,000 ਡਾਲਰ।

ਗਰਾਂਟ ਪ੍ਰਾਪਤ ਕਰਨ ਵਾਲੇ ਫੰਡਾਂ ਨੂੰ ਕਿਵੇਂ ਖਰਚ ਕਰ ਸਕਦੇ ਹਨ?

ਗਰਾਂਟਾਂ ਦੀ ਵਰਤੋਂ ਤੁਹਾਡੇ ਕਾਰੋਬਾਰ ਦੀ ਸਹਾਇਤਾ ਵਾਸਤੇ ਇਹ ਕਰਨ ਲਈ ਕੀਤੀ ਜਾ ਸਕਦੀ ਹੈ:

 • ਜ਼ਰੂਰੀ ਸੇਵਾਵਾਂ, ਤਨਖਾਹਾਂ ਜਾਂ ਕਿਰਾਏ ਸਮੇਤ ਕਾਰੋਬਾਰੀ ਖ਼ਰਚਿਆਂ ਨੂੰ ਪੂਰਾ ਕਰਨ ਲਈ;
 • ਕਾਰੋਬਾਰੀ ਨਿਰੰਤਰਤਾ ਯੋਜਨਾਬੰਦੀ ਵਿੱਚ ਸਹਾਇਤਾ ਕਰਨ ਲਈ ਵਿੱਤੀ, ਕਨੂੰਨੀ ਜਾਂ ਹੋਰ ਸਲਾਹ ਲੈਣ ਲਈ;
 • ਮੰਡੀਕਰਨ ਅਤੇ ਸੰਚਾਰ ਕਿਰਿਆਵਾਂ ਰਾਹੀਂ ਕਾਰੋਬਾਰ ਦਾ ਵਿਕਾਸ ਕਰਨ ਲਈ; ਜਾਂ
 • ਕਾਰੋਬਾਰ ਦੇ ਸੰਚਾਲਨ ਨਾਲ ਸਬੰਧਿਤ ਕੋਈ ਹੋਰ ਸਹਾਇਤਾ ਕਰਨ ਵਾਲੀਆਂ ਸਰਗਰਮੀਆਂ।

ਅਰਜ਼ੀ ਦੇਣ ਵਾਲਿਆਂ ਨੂੰ ਕਿਹੜੇ ਸਬੂਤ ਪ੍ਰਦਾਨ ਕਰਾਉਣ ਦੀ ਲੋੜ ਹੈ?

ਤੁਹਾਨੂੰ ਲਾਜ਼ਮੀ ਤੌਰ ਉੱਤੇ ਇਹ ਪ੍ਰਦਾਨ ਕਰਵਾਉਣਾ ਚਾਹੀਦਾ ਹੈ:

 • ਆਪਣਾ ਆਸਟ੍ਰੇਲੀਅਨ ਬਿਜ਼ਨੈਸ ਨੰਬਰ (Australian Business Number) (ABN) ਜੋ ਲਾਜ਼ਮੀ ਤੌਰ ਉੱਤੇ  ਤੁਹਾਡੇ ਮੁੱਢਲੇ ਕਾਰੋਬਾਰ ਦੇ ਸਹੀ ਆਸਟ੍ਰੇਲੀਆਈ ਅਤੇ ਨਿਊਜ਼ੀਲੈਂਡ ਸਟੈਂਡਰਡ ਇੰਡਸਟਰੀਅਲ ਵਰਗੀਕਰਣ (Australian and New Zealand Standard Industrial Classification) (ANZSIC) ਨਾਲ ਲਿੰਕ ਕੀਤਾ ਜਾਣਾ ਚਾਹੀਦਾ ਹੈ।
 • ਜਿੱਥੇ ਲੋੜ ਹੋਵੇ, ਤੁਹਾਡਾ ਵਰਤਮਾਨ ਕਾਰੋਬਾਰੀ ਨਾਮ, ਜੋ ਕਿ ਸਬੰਧਿਤ ਕੌਮੀ ਜਾਂ ਰਾਜ ਦੇ ਨਿਗਰਾਨ ਕੋਲ ਰਜਿਸਟਰ ਕੀਤਾ ਗਿਆ ਹੈ, ਜਿਵੇਂ ਕਿ Australian Securities and Investment Commission (ASIC), Australian Charities and Not-for-profits Commissioner (ACNC) ਜਾਂ Consumer Affairs Victoria (CAV)।
 • ਤੁਹਾਡਾ WorkCover Employer Number (WEN) ਜਾਂ, ਜੇ ਇਹ ਅਜੇ WorkSafe ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ, ਤਾਂ WorkSafe Application Reference Number (WRN)।
 • ਤੁਹਾਡੀ ਸਭ ਤੋਂ ਹਾਲੀਆ JobKeeper ਬਿਜ਼ਨੈਸ ਮਹੀਨੇਵਾਰ ਐਲਾਨਨਾਮਾ (Business Monthly Declaration) ਰਸੀਦ ਆਈ.ਡੀ. ਜਾਂ ਦਾਖਲਾ ਆਈ.ਡੀ. (Enrolment ID) ਜੋ ਕਿ Australian Taxation Office ਦੇ ਕਾਰੋਬਾਰੀ ਪੋਰਟਲ ਤੋਂ ਤਿਆਰ ਕੀਤੀ ਗਈ ਹੈ।

ਤੁਹਾਡੀ ABN ਪੰਜੀਕਰਨ ਜਾਣਕਾਰੀ ਅਤੇ ਸਬੰਧਿਤ ਨਿਗਰਾਨ ਦੇ ਕੋਲ ਤੁਹਾਡਾ ਪੰਜੀਕਰਨ ਲਾਜ਼ਮੀ ਤੌਰ ਉੱਤੇ ਅਰਜ਼ੀ ਦੇ ਸਮੇਂ ਨਵੀਨਤਮ ਹੋਣਾ ਚਾਹੀਦਾ ਹੈ।

ਮੈਂ ਅਰਜ਼ੀ ਕਿਵੇਂ ਦੇਵਾਂ?

ਅਰਜ਼ੀਆਂ ਨੂੰ ਪੂਰਾ ਕਰਨਾ ਲਾਜ਼ਮੀ ਹੈ ਅਤੇ Business Victoria website ਦੇ ਰਾਹੀਂ ਔਨਲਾਈਨ ਜਮ੍ਹਾਂ ਕੀਤਾ ਜਾਣਾ ਚਾਹੀਦਾ ਹੈ

ਅਰਜ਼ੀ ਵਿੱਚ ਸਾਰੇ ਸਵਾਲਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ, ਅਤੇ ਸਮੇਂ ਸਿਰ ਮੁਲਾਂਕਣ ਅਤੇ ਭੁਗਤਾਨ ਨੂੰ ਯਕੀਨੀ ਬਨਾਉਣ ਲਈ, ਕਿਸੇ ਵੀ ਬੇਨਤੀ ਕੀਤੇ ਦਸਤਾਵੇਜ਼ਾਂ ਨੂੰ ਨਾਲ ਨੱਥੀ ਕੀਤਾ ਜਾਣਾ ਚਾਹੀਦਾ ਹੈ।

ਅਰਜ਼ੀ ਦੇਣ ਵਾਲਿਆਂ ਨੂੰ ਲਾਜ਼ਮੀ ਤੌਰ ਉੱਤੇ ਇਹ ਪ੍ਰਮਾਣਿਤ ਕਰਨਾ ਚਾਹੀਦਾ ਹੈ, ਕਿ ਉਹ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਅਤੇ ਜਦੋਂ ਪਾਬੰਦੀਆਂ ਨੂੰ ਘੱਟ ਕੀਤਾ ਜਾਂਦਾ ਹੈ, ਤਾਂ ਉਹ ਵਪਾਰ ਚਲਾਉਂਦੇ ਰਹਿਣ ਦਾ ਇਰਾਦਾ ਰੱਖਦੇ ਹਨ।

ਜੇ ਅਰਜ਼ੀ ਵਿਚਲੀ ਕੋਈ ਜਾਣਕਾਰੀ ਝੂਠੀ ਜਾਂ ਗੁੰਮਰਾਹਕੁੰਨ ਨਿਕਲਦੀ ਹੈ, ਤਾਂ ਅਰਜ਼ੀ ਦੇਣ ਵਾਲੇ ਨੂੰ ਦਿੱਤੀ ਗਈ ਕਿਸੇ ਵੀ ਗਰਾਂਟ ਦਾ ਭੁਗਤਾਨ, ਵਿਕਟੋਰੀਆ ਦੀ ਸਰਕਾਰ ਵੱਲੋਂ ਮੰਗ ਕਰਨ ਉੱਤੇ ਵਾਪਸ ਕਰਨਾ ਪਵੇਗਾ।

ਅਰਜ਼ੀ ਉੱਤੇ ਕਾਰਵਾਈ ਕਰਨ ਨੂੰ ਕਿੰਨਾ ਸਮਾਂ ਲੱਗੇਗਾ?

ਸਾਡਾ ਟੀਚਾ ਅਰਜ਼ੀਆਂ ਉੱਤੇ ਕਾਰਵਾਈ ਕਰਨ ਅਤੇ ਪੰਜ ਕਾਰੋਬਾਰੀ ਦਿਨਾਂ ਦੇ ਅੰਦਰ ਨਤੀਜਿਆਂ ਬਾਰੇ ਅਰਜ਼ੀ ਦੇਣ ਵਾਲਿਆਂ ਨੂੰ ਸੂਚਿਤ ਕਰਨ ਦਾ ਹੋਵੇਗਾ। ਪਰ ਜੇ ਕਿਸੇ ਅਰਜ਼ੀ ਵਿੱਚ ਗਲਤ ਜਾਣਕਾਰੀ ਜਾਂ ਦਸਤਾਵੇਜ਼ ਹੋਣ ਤਾਂ ਦੇਰੀਆਂ ਹੋ ਸਕਦੀਆਂ ਹਨ।

ਅਰਜ਼ੀਆਂ ਕਦੋਂ ਬੰਦ ਹੋਣੀਆਂ ਹਨ?

ਜਦੋਂ ਸਾਰੇ ਉਪਲਬਧ ਫੰਡਾਂ ਨੂੰ ਜਾਰੀ ਕਰ ਦਿੱਤਾ ਜਾਵੇਗਾ ਜਾਂ 23 ਨਵੰਬਰ 2020 ਨੂੰ ਰਾਤ 11:59 ਵਜੇ, ਜੋ ਵੀ ਪਹਿਲਾਂ ਹੋਵੇ, ਅਰਜ਼ੀਆਂ ਉਸ ਸਮੇਂ ਬੰਦ ਹੋ ਜਾਣਗੀਆਂ।

ਮੈਂ ਆਪਣੀ ਅਰਜ਼ੀ ਨੂੰ ਪੂਰਾ ਕਰਨ ਲਈ ਵਧੇਰੇ ਜਾਣਕਾਰੀ ਜਾਂ ਮਦਦ ਕਿੱਥੋਂ ਪ੍ਰਾਪਤ ਕਰ ਸਕਦਾ ਹਾਂ?

ਅਗਲੇਰੀ ਜਾਣਕਾਰੀ ਅਤੇ ਸਹਾਇਤਾ ਵਾਸਤੇ, ਕਿਰਪਾ ਕਰਕੇ Business Victoria ਹੌਟਲਾਈਨ ਨੂੰ 13 22 15 ਉੱਤੇ ਫੋਨ ਕਰੋ। ਜੇ ਤੁਹਾਨੂੰ ਕਿਸੇ ਦੁਭਾਸ਼ੀਏ ਤੋਂ ਮਦਦ ਦੀ ਲੋੜ ਹੈ, ਤਾਂ TIS ਨੈਸ਼ਨਲ ਨੂੰ 131 450 ਉੱਤੇ ਫੋਨ ਕਰੋ ਅਤੇ Business Victoria  ਹੌਟਲਾਈਨ (13 22 15) ਵਾਸਤੇ ਪੁੱਛੋ।

[ਪੰਜਾਬੀ] ਵਿੱਚ ਕਰੋਨਾਵਾਇਰਸ (COVID-19) ਬਾਰੇ ਤਾਜ਼ਾ ਜਾਣਕਾਰੀ ਵਾਸਤੇ www.coronavirus.vic.gov.au/punjabi ਉੱਤੇ ਜਾਓ

ਕੀ ਕਾਰੋਬਾਰਾਂ ਵਾਸਤੇ ਹੋਰ ਵੀ ਸਹਾਇਤਾ ਪ੍ਰੋਗਰਾਮ ਹਨ?

ਵਿਕਟੋਰੀਆ ਦੀ ਸਰਕਾਰ ਦੇ ਕਾਰੋਬਾਰੀ ਲਚਕਦਾਰਤਾ ਪੈਕੇਜ (Business Resilience Package) ਵਿੱਚ ਉਹਨਾਂ ਕਾਰੋਬਾਰਾਂ ਵਾਸਤੇ ਹੋਰ ਸਹਾਇਤਾ ਪ੍ਰੋਗਰਾਮ ਸ਼ਾਮਲ ਹਨ, ਜੋ ਕਰੋਨਾਵਾਇਰਸ (COVID-19) ਦੇ ਫੈਲਾਅ ਨੂੰ ਹੌਲੀ ਕਰਨ ਲਈ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਤੋਂ ਪ੍ਰਭਾਵਿਤ ਹੋਏ ਹਨ, ਜਿਸ ਵਿੱਚ ਇਕੱਲੇ ਵਪਾਰੀਆਂ ਅਤੇ ਲਾਇਸੰਸਸ਼ੁਦਾ ਹੌਸਪੈਟਿਲਟੀ ਕਾਰੋਬਾਰਾਂ ਵਾਸਤੇ ਸਹਾਇਤਾ ਵੀ ਸ਼ਾਮਲ ਹਨ।

Business Victoria ਕਰੋਨਾਵਾਇਰਸ (COVID-19) ਕਾਰੋਬਾਰੀ ਜਾਣਕਾਰੀ ਪੰਨਾ ਕਾਰੋਬਾਰਾਂ ਵਾਸਤੇ ਹੋਰ ਸਹਾਇਤਾ ਅਤੇ ਸਰੋਤਾਂ ਬਾਰੇ ਜਾਣਕਾਰੀ ਵੀ ਪ੍ਰਦਾਨ ਕਰਦਾ ਹੈ।

Close quick view window